Tuesday, July 29, 2025
Breaking News

ਹੈਰੀਟੇਜ਼ ਸਟਰੀਟ ਲਈ ਰੋਡ ਸਵੀਪਿੰਗ ਮਸ਼ੀਨਾਂ, ਗੋਲਫ ਕਾਰਾਂ ਤੇ ਪੇਂਟ ਲਈ ਫੰਡ ਮੁਹੱਈਆ ਹੋਣਗੇ – ਵਿਕਰਮਜੀਤ ਸਾਹਨੀ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ) – ਮੈਂਬਰ ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਵਿਰਾਸਤੀ ਮਾਰਗ ਦਾ ਦੌਰਾ ਕੀਤਾ।ਵਿਧਾਇਕ ਦੱਖਣੀ ਇੰਦਰਬੀਰ ਸਿੰਘ ਨਿੱਜ਼ਰ, ਕਮਿਸ਼ਨਰ ਹਰਪ੍ਰੀਤ ਸਿੰਘ, ਸਹਾਇਕ ਕਮਿਸ਼ਨਰ ਤੇ ਏ.ਡੀ.ਏ ਰਜ਼ਤ ਓਬਰਾਏ, ਐਸ.ਈ ਸੰਦੀਪ ਸਿੰਘ, ਐਮ.ਓ.ਐਚ ਡਾ: ਕਿਰਨ ਕੁਮਾਰ ਆਦਿ ਹਾਜ਼ਰ ਸਨ।ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋਂ ਲੈ ਕੇ ਹਰਿਮੰਦਰ ਸਾਹਿਬ ਤੱਕ ਵਿਰਾਸਤੀ ਗਲੀ ਦਾ ਚੱਕਰ ਲਗਾਇਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਨੀ ਨੇ ਕਿਹਾ ਕਿ ਸਵੱਛਤਾ ਲਈ ਬੇਸ਼ੱਕ ਵਧੀਆ ਪ੍ਰਬੰਧ ਹਨ, ਪਰ ਇਸ ਸਬੰਧ ਵਿੱਚ ਥੋੜੇ ਹੋਰ ਦੀ ਲੋੜ ਹੈ।ਜਿਸ ਲਈ ਨਗਰ ਨਿਗਮ ਅੰਮ੍ਰਿਤਸਰ ਨੂੰ ਦੋ ਅਤਿ ਆਧੁਨਿਕ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ ਖਾਸ ਤੌਰ `ਤੇ ਹੈਰੀਟੇਜ਼ ਸਟਰੀਟ `ਤੇ ਦਿਨ-ਰਾਤ ਦੀਆਂ ਸ਼ਿਫਟਾਂ ਵਿੱਚ ਸਫ਼ਾਈ ਕਰਨ ਲਈ ਮੁਹੱਈਆ ਕਰਵਾਈਆਂ ਜਾਣਗੀਆਂ।ਬਜ਼ੁਰਗ ਨਾਗਰਿਕਾਂ ਲਈ ਗੋਲਫ ਕਾਰਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ, ਜੋ ਕਿ ਸਾਰਾਗੜ੍ਹੀ ਪਾਰਕਿੰਗ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਵਿਸ਼ੇਸ਼ ਤੌਰ `ਤੇ ਸੀਨੀਅਰ ਸਿਟੀਜ਼ਨਾਂ ਦੀ ਸਹੂਲਤ ਲਈ ਚੱਲਣਗੀਆਂ।ਉਨਾਂ ਕਿਹਾ ਕਿ ਹੈਰੀਟੇਜ਼ ਸਟਰੀਟ ਦੇ ਦੋਵੇਂ ਪਾਸੇ ਪੁਰਾਣੀਆਂ ਇਮਾਰਤਾਂ `ਤੇ ਪੇਂਟ ਦਾ ਕੰਮ ਕਰਵਾਉਣ ਲਈ ਵੀ ਫੰਡ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਦਾ ਵਿਚਾਰ ਸੀ ਕਿ ਹਰ ਰੋਜ਼ ਲੱਖਾਂ ਸ਼ਰਧਾਲੂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੇ ਹਨ।ਇਸ ਲਈ ਦੁਕਾਨਦਾਰਾਂ ਨੂੰ ਫੁੱਟਪਾਥਾਂ `ਤੇ ਕਬਜ਼ਾ ਨਹੀਂ ਕਰਨਾ ਚਾਹੀਦਾ ਅਤੇ ਇਸ ਨੂੰ ਪੈਦਲ ਚੱਲਣ ਵਾਲਿਆਂ ਲਈ ਖਾਲੀ ਰੱਖਣਾ ਚਾਹੀਦਾ ਹੈ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਰਾਜ ਸਭਾ ਮੈਂਬਰ ਸਾਹਨੀ ਨੂੰ ਕਿਹਾ ਕਿ ਜੋ ਵੀ ਲੋੜ ਹੋਵੇਗੀ, ਉਸ ਨੂੰ ਪੂਰਾ ਕੀਤਾ ਜਾਵੇਗਾ ਕਿਉਂਕਿ ਉਹ ਖੁਦ ਹੈਰੀਟੇਜ਼ ਸਟਰੀਟ ਦੇ ਵਿਕਾਸ ਕਾਰਜ਼ਾਂ ਨੂੰ ਦੇਖ ਰਹੇ ਹਨ।ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀਆਂ ਨੂੰ ਇਸ `ਤੇ ਕੀਤੇ ਗਏ ਕਬਜ਼ਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …