ਗੁ: ਲੋਹਗੜ੍ਹ ਸਾਹਿਬ ਤੋਂ ਕਮਿਸ਼ਨਰ ਦਫਤਰ ਤੱਕ ਇਨਸਾਫ ਮਾਰਚ ਅੱਜ ੨੨ ਨੂੰ
ਅੰਮ੍ਰਿਤਸਰ, 21 ਮਾਰਚ (ਨਰਿੰਦਰਪਾਲ ਸਿੰਘ)- ਵਾਲਮੀਕਿ ਸਮਾਜ ਦੇ ਧਰਨੇ ਦੌਰਾਨ ਕੁੱਝ ਲੋਕਾਂ ਵਲੋਂ ਇੱਕ ਅੰਮ੍ਰਿਤਧਾਰੀ ਨੌਜੁਆਨ ਦੀ ਕੀਤੀ ਗਈ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ 22 ਮਾਰਚ ਨੂੰ ਦਮਦਮੀ ਟਕਸਾਲ ਅਜਨਾਲਾ ਵਲੋਂ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ, ਗੁਰਦੁਆਰਾ ਲੋਹਗੜ੍ਹ ਸਾਹਿਬ ਤੋਂ ਕਮਿਸ਼ਨਰ ਪੁਲਿਸ ਦੇ ਦਫਤਰ ਤੱਕ ਇਕ ਵਿਸ਼ਾਲ ਇਨਸਾਫ ਮਾਰਚ ਕੱਢਿਆ ਜਾਵੇਗਾ।ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਅਜਨਾਲਾ ਨੇ ਦੱਸਿਆ ਕਿ 15 ਮਾਰਚ ਨੂੰ ਸਥਾਨਕ ਭੰਡਾਰੀ ਪੁਲ ਤੇ ਬਾਲਮੀਕ ਸਮਾਜ ਦੇ ਕੁੱਝ ਨੌਜੁਆਨਾਂ ਵਲੋਂ ਅੰਮ੍ਰਿਤਧਾਰੀ ਸਿੰਘ ਭਾਈ ਜਸਮੀਤ ਸਿੰਘ ਦੀ ਕੁੱਟਮਾਰ ਕੀਤੀ ਗਈ ਉਤੇ ਉਸ ਦੀ ਸਿਰੀ ਸਾਹਿਬ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਨੇ ਮਹਿਜ਼ ਕੁੱਝ ਨੌਜੁਆਨਾਂ ਨੂੰ ਫੜਣ ਤੀਕ ਹੀ ਭੂਮਿਕਾ ਨਿਭਾਈ ਹੈ, ਜਦਕਿ ਇਸ ਘਟਨਾ ਦੇ ਪਿੱਛੇ ਖੜੇ ਵੱਡੇ ਲੋਕਾਂ ਅਤੇ ਮੂਕ ਦਰਸ਼ਕ ਬਣਕੇ ਵੇਖਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ ।ਉਨ੍ਹਾਂ ਕਿਹਾ ਕਿ ਉਹ ਪ੍ਰਸਾਸ਼ਨ ਨਾਲ ਟਕਰਾਅ ਲਈ ਨਹੀ ਬਲਕਿ ਇੱਕ ਸਿੱਖ ਲਈ ਇਨਸਾਫ ਖਾਤਿਰ 22 ਮਾਰਚ ਨੂੰ ਗੁਰਦੁਆਰਾ ਲੋਹਗੜ੍ਹ ਸਾਹਿਬ ਤੋਂ ਪੁਲਿਸ ਕਮਿਸ਼ਨਰ ਦੇ ਦਫਤਰ ਤੀਕ ਇਨਸਾਫ ਮਾਰਚ ਵਿਚ ਸ਼ਮੂਲੀਅਤ ਕਰ ਰਹੇ ਹਨ ।ਉਨ੍ਹਾਂ ਦੱਸਿਆ ਕਿ ਸਿੱਖੀ ਬਾਣੇ ਤੇ ਬਾਣੀ ਦੇ ਸਤਿਕਾਰ ਲਈ ਯਤਨਸ਼ੀਲ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਸਿੰਘ ਸਿੰਘਣੀਆਂ ਮਾਰਚ ਵਿਚ ਸ਼ਾਮਿਲ ਹੋ ਰਹੇ ਹਨ ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …