ਜੰਡਿਆਲਾ ਗੁਰੂ 22 ਮਾਰਚ- (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)-ਕਿਸਾਨਾਂ ਨੂੰ ਸਾਉਣੀ ਦੌਰਾਨ ਬੀਜੀਆਂ ਜਾਣ ਵਾਲੀਆਂ ਫਸਲਾਂ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ, ਅੰਮ੍ਰਿਤਸਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਦਾਣਾ ਮੰਡੀ ਬਲਾਕ ਜੰਡਿਆਲਾ ਗੁਰੂ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਮੇਲਾ ਅਤੇ ਖੇਤੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ 3000 ਤੋਂ ਉਪਰ ਕਿਸਾਨਾਂ ਨੇ ਭਾਗ ਲਿਆ।ਇਸ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਡਾ. ਮੰਗਲ ਸਿੰਘ ਸੰਧੂ, ਡਾਇਰੈਕਟਰ ਖੇਤੀਬਾੜੀ, ਪੰਜਾਬ ਨੇ ਕਿਸਾਨਾਂ ਨੂੰ ਸੰਬੌਧਨ ਕਰਦੇ ਹੋਏ ਕਿਹਾ, ਕਿ ਕਿਸਾਨਾ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਖੇਤੀਬਾੜੀ ਵਿੱਚ ਆਈ ਖੜੋਤ ਨੂੰ ਖਤਮ ਕਰਨ ਲਈ, ਕਿਸਾਨਾ ਨੂੰ ਨਵੀਆ ਖੇਤੀ ਤਕਨੀਕਾਂ, ਵਧੇਰੇ ਝਾੜ ਦੇਣ ਵਾਲੇ ਨਵੇਂ ਬੀਜਾ, ਸਿੰਚਾਈ ਦੇ ਨਵੇਂ ਢੰਗਾ ਸਹਾਇਕ ਧੰਦਿਆਂ ਪ੍ਰਤੀ ਜਾਗਰੁਕ ਕਰਨਾ ਸਾਡਾ ਮੁੱਖ ਉਦੇਸ ਹੋਣਾ ਚਾਹੀਦਾ ਹੈ।ਉਹਨਾਂ ਕਣਕ ਦੀ ਰਿਕਾਰਡ ਪੈਦਾਵਾਰ ਤੇ ਕਿਸਾਨਾਂ ਨੂੰ ਕਿਹਾ ਕਿ ਇਹ ਕਿਸਾਨਾਂ ਦੀ ਮਿਹਨਤ ਅਤੇ ਵਿਭਾਗ ਦੀਆਂ ਖੇਤੀ ਪ੍ਰਸਾਰ ਸੇਵਾਵਾਂ ਵਿੱਚ ਸੁਧਾਰ, ਬੀਜ ਬਦਲਾਵ ਅਤੇ ਮੌਸਮ ਦੇ ਅਨੁਕੂਲ ਮੋਸਮ ਦਾ ਸਿੱਟਾ ਹੈ। ਡਾ. ਬਲਵਿੰਦਰ ਸਿੰਘ ਸੋਹਲ ਸੰਯੁਕਤ ਡਾਇਰੈਕਟਰ ਵਿਸਥਾਰ ਤੇ ਸਿਖਿਆ ਖੇਤੀਬਾੜੀ, ਪੰਜਾਬ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਉਣੀ ਸੀਜ਼ਨ ਲਈ ਖਾਦਾਂ, ਦਵਾਈਆਂ ਅਤੇ ਬੀਜਾਂ ਦੇ ਪੂਰੇ ਪ੍ਰਬੰਧ ਸਰਕਾਰ ਵੱਲੋਂ ਕਰ ਲਏ ਗਏ ਹਨ ਅਤੇ ਵੀ ਚੀਜ਼ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਇਸ ਮੋਕੇ ਡਾ.ਦਿਲਬਾਗ ਸਿੰਘ ਧੰਜੂ, ਮੁੱਖ ਖੇਤੀਬਾੜੀ ਅਫਸਰ, ਅੰੰਮ੍ਰਿਤਸਰ ਨੇ ਆਏ ਹੋਏ ਮੁੱਖ ਮਹਿਮਾਨਾ ਅਤੇ ਕਿਸਾਨਾਂ ਨੂੰ ਜੀ ਆਇਆ ਆਖਿਆ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ ਵੱਖ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਹਾੜੀ 2013-14ਦੌਰਾਨ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਗਈ ਹੈ ਅਤੇ ਪ੍ਰਤੀ ਹੈਕਟੇਅਰ ਝਾੜ 4670ਕਿਲੋਗ੍ਰਾਮ ਆਇਆਂ ਸੀ ।ਇਸ ਸਾਲ ਵੀ 1.88 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ ਅਤੇ 4800 ਪ੍ਰਤੀ ਹੈਕਟੇਅਰ ਝਾੜ ਆਉਣ ਦਾ ਅਨੁਮਾਨ ਹੈ। ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ,ਭੂਮੀ ਰੱਖਿਆ, ਜੰਗਲਾਤ,ਅਤੇ ਪੀ.ਏ.ਯੂ, ਕਿਸਾਨਾਂ ਵੱਲੋਂ ਤਿਆਰ ਪਦਾਰਥਾਂ ,ਖੰਡ ਮਿਲਾਂ, ਖਾਦ, ਬੀਜ, ਦਵਾਈਆਂ, ਨਵੀਨਤਮ ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ।ਇਸ ਮੌਕੇ ਡਾ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ, ਡਾ ਭੁਪਿੰਦਰ ਸਿੰਘ ਢਿਲੋ, ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ, ਡਾ ਪਰਮ ਜੀਤ ਸਿੰਘ ਜਿਲਾ ਪਸਾਰ ਮਾਹਿਰ,ਡਾ ਰਵੇਲ ਸਿੰਘ, ਡਾ ਗੁਰਿੰਦਰ ਸਿੰਘ ਮੋਮੀ , ਡਾ ਨਾਜਰ ਸਿੰਘ, ਡਾ ਬਲਵਿੰਦਰ ਸਿੰਘ ਛੀਨਾ, ਡਾ:ਪ੍ਰਿਤਪਾਲ ਸਿੰਘ ਏ ਡੀ ਉ,ਡਾ:ਤੇਜਿੰਦਰ ਸਿੰਘ,ਹਰਪ੍ਰੀਤ ਸਿੰਘ ਏ ਡੀ ਉ,ਗੁਰਮੀਤ ਸਿੰਘ ਏ ਡੀ ਉ,ਗੁਰਪ੍ਰੀਤ ਸਿੰਘ ਏ ਡੀ ਡਾ.ਹਰਵੰਤ ਸਿੰਘ,ਡਾ ਦਲਬੀਰ ਸਿੰਘ ਛੀਨਾ ਡਾ ਅਰਵਿੰਦਰ ਸਿੰਘ ਛੀਨਾ ਡਾ.ਸਰਬਜੀਤ ਸਿੰਘ,ਡਾਂ ਇੰਦਰਜੀਤ ਸਿੰਘ ਧੰਜੂ ਡਾ ਹਰਿੰਦਰ ਜੀਤ ਸਿੰਘ ਡਾ ਲਖਵਿੰਦਰ ਸਿੰਘ ਭੁਲਰ ਇੰਜ ਰਣਬੀਰ ਸਿੰਘ ਰੰਧਾਵਾ ਆਦਿ ਹਾਜਰ ਸਨ। ਇਸ ਮੌਕੇ ਵੱਖ ਵੱਖ ਅਧਿਕਾਰੀਆਂ ਕਰਮਚਾਰੀਆ ਅਤੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …