Wednesday, July 17, 2024

ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਟਰੈਕ ਸਾਈਕਲਿੰਗ ਸ਼ੁਰੂ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਆਲ ਇੰਡੀਆ ਇੰਟਰ-ਯੂਨੀਵਰਸਿਟੀ ਟ੍ਰੈਕ ਸਾਈਕਲਿੰਗ ਚੈਂਪੀਅਨਸ਼ਿਪ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੇਲੋਡਰੋਮ ਵਿਖੇ ਸ਼ੁਰੂ ਹੋਈ, ਜਿਸ ਵਿੱਚ 60 ਯੂਨੀਵਰਸਿਟੀਆਂ ਦੇ 300 ਤੋਂ ਵੱਧ ਪ੍ਰਤਿਭਾਸ਼ਾਲੀ ਸਾਈਕਲਿਸਟ ਭਾਗ ਲੈ ਰਹੇ ਹਨ।
ਖੇਡ ਵਿਭਾਗ ਦੇ ਇੰਚਾਰਜ਼ ਡਾ ਕੰਵਰ ਮਨਦੀਪ ਸਿੰਘ ਨੇ ਅੱਜ ਵੱਖ-ਵੱਖ ਮੁਕਾਬਲੇ ਕਰਵਾਏ ਗਏ।ਜਿਨ੍ਹਾਂ ਵਿੱਚ ਪੁਰਸ਼ ਵਰਗ ਵਿਚ 4 ਕਿਲੋਮੀਟਰ ਵਿਅਕਤੀਗਤ ਪਰਸਿਉਟ ਫਾਈਨਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਿਲਾਲ ਨੇ ਪਹਿਲਾ ਸਥਾਨ, ਮਾਧਵ ਯੂਨੀਵਰਸਿਟੀ ਦੇ ਮੂਲਾ ਰਾਮ ਨੇ ਦੂਜਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਨੂਰ ਅਤੇ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾਨੇਰ ਦੇ ਰਾਧਾਕ੍ਰਿਸ਼ਨ ਗੋਦਾਰਾ ਨੇ ਕ੍ਰਮਵਾਰ ਤੀਜਾ ਤੇ ਚੌਥਾ ਸਥਾਨ ਪ੍ਰਾਪਤ ਕੀਤਾ।
ਔਰਤਾਂ ਦੇ ਵਰਗ ਵਿਚ 3 ਕਿਲੋਮੀਟਰ ਵਿਅਕਤੀਗਤ ਪਰਸਿਉਟ ਫਾਈਨਲ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਿਨਾਕਸ਼ੀ ਅਤੇ ਬਬਨ ਪੂਜਾ ਦਾਨੋਲੇ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ, ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪਾਰੁਲ ਅਤੇ ਜੋਤੀ ਨੇ ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ।
ਟਾਈਮ ਟ੍ਰਾਇਲ ਵੂਮੈਨ ਈਵੈਂਟ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਆਗਾਸ਼ੇ ਸ਼ੁਸ਼ੀਕਲਾ ਨੇ ਪਹਿਲਾ ਸਥਾਨ ਹਾਸਲ ਕੀਤਾ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਵਿਮਲਾ ਨੇ ਦੂਜਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੰਗੋਤਰੀ ਤੀਜੇ ਸਥਾਨ `ਤੇ ਰਹੀ।ਇਸ ਦੌਰਾਨ, ਪੁਰਸ਼ਾਂ ਦੇ ਟਾਈਮ ਟਰਾਇਲ ਈਵੈਂਟ ਵਿੱਚ, ਐਲ.ਪੀ.ਯੂ ਦੇ ਦਵਿੰਦਰਾ ਬਿਸਨੋਈ ਜੇਤੂ ਰਹੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੰਜੂ, ਨਥੌ ਅਤੇ ਅਜੈ ਪਾਲ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਤੇਂਦਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।

Check Also

ਰੋਟਰੀ ਕਲੱਬ ਸੁਨਾਮ ਵਲੋਂ ਰੁੱਖ ਲਗਾੳ ਮੁਹਿੰਮ ਦਾ ਅਗਾਜ਼

ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ …