ਅੰਮ੍ਰਿਤਸਰ, 13 ਮਾਰਚ (ਜਗਦੀਪ ਸਿੰਘ) – ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ: ਛੇਵੀ ਗੁਰਦੁਆਰਾ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਸੂਰਬੀਰ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਜੀ ਸ਼ਹੀਦੀ ਸ਼ਤਾਬਦੀ ਦੇ ਤਿੰਨ ਰੋਜ਼ਾ ਸੰਪੂਰਨਤਾ ਗੁਰਮਤਿ ਸਮਾਗਮਾਂ ਦੇ ਦੂਸਰੇ ਦਿਨ ਵੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਗੁ. ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ‘ਤੇ ਚੁਪਹਿਰਾ ਜਾਪ ਜਥੇ ਨੇ ਜਪ ਤਪ ਰਾਹੀਂ ਗੁਰੂ ਸ਼ਬਦ ਨਾਲ ਜੋੜਿਆ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਅਰਬਦ ਨਰਬਦ ਤੋਂ ਪਹਿਲਾਂ ਵੀ ਸੰਗੀਤ ਸੁਜੀਵ ਹੋਂਦ ਵਿੱਚ ਕ੍ਰਿਆਸ਼ੀਲ ਸੀ।ਗੁਰਮਤਿ ਵਿਚਾਰਧਾਰਾ ਅਤੇ ਗੁਰਮਤਿ ਸੰਗੀਤ ਭਾਰਤੀ ਸੰਗੀਤ ਸ਼ਾਸਤਰਾਂ ਤੋਂ ਕਈ ਪੱਖਾਂ ਤੋਂ ਅਨੋਖਾ ਅਨੂਠਾ ਹੈ।ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਸ਼ਹੀਦੀ ਸ਼ਤਾਬਾਦੀ ਦੇ ਸਪੂੰਰਨਤਾ ਸਮਾਗਮਾਂ ਸਮੇਂ ਜਥਿਆਂ ਨੇ ਗੁਰਬਾਣੀ ਗਾਇਨ ਕਰਕੇ ਬਾਬਾ ਫੂਲਾ ਸਿੰਘ ਜੀ ਨੂੰ ਸੱਚੀ ਸੁੱਚੀ ਸਰਧਾਂਜਲੀ ਦਿੱਤੀ ਹੈ।
ਗੁਰਮਤਿ ਸਮਾਗਮ ਵਿੱਚ ਕੀਰਤਨੀ ਜਥਿਆਂ ਤੋਂ ਇਲਾਵਾ ਅੰਮ੍ਰਿਤਸਰ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਨੇ ਗੁਰਬਾਣੀ ਸ਼ਬਦ ਦੇ ਜਾਪ ਰਾਹੀਂ ਹਾਜ਼ਰੀ ਭਰੀ।ਗੁਰਦੁਆਰਾ ਭਾਈ ਮੰਝ ਜੀ ਇਸਤਰੀ ਸਤਿਸੰਗ ਸਭਾ ਤੋਂ ਬੀਬੀ ਬਲਬੀਰ ਕੌਰ, ਅਮ੍ਰਿਤ ਬਾਣੀ ਨਿਸ਼ਕਾਮ ਸੇਵਾ ਸੁਸਾਇਟੀ ਗੋਬਿੰਦ ਨਗਰ ਤੋਂ ਬੀਬੀ ਮਨਿੰਦਰ ਕੌਰ, ਬਾਬਾ ਦੀਪ ਸਿੰਘ ਸੁਖਮਨੀ ਸੇਵਾ ਸੁਸਾਇਟੀ ਸ਼ਹੀਦ ੳਧਮ ਸਿੰਘ ਤੋਂ ਬੀਬੀ ਪ੍ਰੀਤ ਕੌਰ, ਗੁਰ ਕਿਰਪਾ ਸੁਖਮਨੀ ਸੇਵਾ ਸੁਸਾਇਟੀ ਗੁਰਨਾਮ ਨਗਰ ਤੋਂ ਬੀਬੀ ਨਰਿੰਦਰ ਕੌਰ, ਸਾਹਿਬ ਬਾਬਾ ਅਜੀਤ ਸਿੰਘ ਸੁਖਮਨੀ ਸੇਵਾ ਸੁਸਾਇਟੀ ਗੁਰਨਾਮ ਨਗਰ ਤੋਂ ਬੀਬੀ ਹਰਵੰਤ ਕੌਰ, ਨਾਮ ਸਿਮਰਨ ਨਿਸ਼ਕਾਮ ਸੇਵਾ ਸੁਸਾਇਟੀ ਤੋਂ ਬੀਬੀ ਮਨਦੀਪ ਕੌਰ, ਮਾਤਾ ਖੀਵੀ ਜੀ ਸੁਖਮਨੀ ਸੇਵਾ ਸੁਸਾਇਟੀ ਗੰਡਾ ਸਿੰਘ ਕਲੋਨੀ ਤੋਂ ਬੀਬੀ ਖੁਸ਼ਵਿੰਦਰ ਕੌਰ, ਬਾਬਾ ਦੀਪ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ ਨਿਊ ਭਾਈ ਗੁਰਦਾਸ ਨਗਰ ਅੰਮ੍ਰਿਤਸਰ ਤੋਂ ਬੀਬੀ ਪਰਮਜੀਤ ਕੌਰ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤੋਂ ਬੀਬੀ ਪਰਮਜੀਤ ਕੌਰ ਪੰਮਾ ਭੇਣ ਜੀ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਬਾਲ ਫੁਲੜਾੜੀ ਦੇ ਬੱਚਿਆਂ ਵੱਲੋਂ ਕੀਰਤਨ ਅਤੇ ਜਪ ਤਪ ਰਾਹੀਂ ਹਾਜ਼ਰੀ ਭਰੀ।ਸਟੇਜ ਸਕੱਤਰ ਦੀ ਸੇਵਾ ਬਾਬਾ ਸੁਖਵਿੰਦਰ ਸਿੰਘ ਨਿਹੰਗ ਪ੍ਰਚਾਰਕ ਬੁੱਢਾ ਦਲ ਨੇ ਕੀਤੀ।ਸਮਾਗਮ ਵਿੱਚ ਨਿਹੰਗ ਸਿੰਘਾਂ ਅਤੇ ਬੇਅੰਤ ਸੰਗਤਾਂ ਹਾਜ਼ਰ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …