ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵਿਖੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਆਈ.ਡੀ.ਐਸ ਇਨਫੋਟੈਕ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਇਸ ਵਿਚ ਲਾਈਫ ਸਾਇੰਸਜ਼ ਅਤੇ ਸਾਇੰਸਜ਼ ਫੈਕਲਟੀ ਦੇ 27 ਵਿਦਿਆਰਥੀਆਂ ਨੂੰ ਆਈ.ਡੀ.ਐਸ ਇਨਫੋਟੈਕ ਵੱਲੋਂ ਇਸ ਕੈਂਪਸ ਪਲੇਸਮੈਂਟ ਰਾਹੀਂ 3.84 ਲੱਖ ਪ੍ਰਤੀ ਸਾਲਾਨਾ ਤਨਖਾਹਕ ਪੈਕੇਜ `ਤੇ ਨੌਕਰੀਆਂ ਦੀ ਪੇਸ਼ਕਸ਼ ਕੀਤੀ ਹੈ।
ਡਾ. ਅਮਿਤ ਚੋਪੜਾ ਡਾਇਰੈਕਟਰ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਦੱਸਿਆ ਕਿ ਆਈ.ਡੀ.ਐਸ ਇਨਫੋਟੈਕ ਮੋਹਾਲੀ ਤੋਂ ਸ਼੍ਰੀਮਤੀ ਗੁਰਸ਼ਰਨ ਕੌਰ, ਐਚ.ਆਰ ਮੈਨੇਜਰ ਅਤੇ ਉਨ੍ਹਾਂ ਦੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਦੀ ਚੋਣ ਕਰਨ ਲਈ ਲਿਖਤੀ ਟੈਸਟ, ਆਨਲਾਈਨ ਟੈਸਟ ਅਤੇ ਇੰਟਰਵਿਊ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਚੁਣੇ ਗਏ 27 ਵਿਦਿਆਰਥੀਆਂ ਵਿਚੋਂ 8 ਬੀ.ਫਾਰਮਾ, 5 ਐਮ.ਐਸ.ਸੀ ਹਿਊਮਨ ਜੈਨੇਟਿਕਸ, 3 ਐਮ.ਐਸ.ਸੀ ਮਾਈਕਰੋਬਾਇਓਲੋਜੀ, 2-2 ਐਮ.ਐਸ.ਸੀ ਮੌਲੀਕਿਊਲਰ ਬਾਇਓਲੋਜੀ ਅਤੇ ਬਾਇਓਕੈਮਿਸਟਰੀ, ਐਮ.ਫਾਰਮਾ ਅਤੇ ਐਮ.ਐਸ.ਸੀ ਕੈਮਿਸਟਰੀ, 1-1 ਐਮ.ਐਸ.ਸੀ ਜ਼ੂਆਲੋਜੀ, ਐਮ.ਐਸਸੀ ਬੋਟਨੀ, ਐਮ.ਐਸ.ਸੀ ਬਾਇਓਟੈਕਨਾਲੋਜੀ, ਬੀ.ਐਸ.ਸੀ ਐਮ.ਐਲ.ਟੀ ਅਤੇ ਬੀ.ਐਸ.ਸੀ ਜੀਵ ਵਿਗਿਆਨ ਸ਼ਾਮਲ ਹਨ। ਇਹ ਵਿਦਿਆਰਥੀ ਮਈ 2024 ਵਿੱਚ ਆਪਣੀ ਪ੍ਰੀਖਿਆ ਪੂਰੀ ਕਰਨ ਤੋਂ ਬਾਅਦ ਜੂਨ 2024 ਵਿੱਚ ਆਪਣੀਆਂ ਆਪਣੀਆਂ ਨੌਕਰੀਆਂ ਜਾਇਨ ਕਰ ਲੈਣਗੇ।
ਵਿਦਿਆਰਥੀਆਂ ਦੀ ਚੋਣ ਮੈਡੀਕਲ ਸਕ੍ਰਾਈਬ ਦੇ ਅਹੁੱਦੇ ਲਈ ਕੀਤੀ ਗਈ ਹੈ ਅਤੇ ਮੈਡੀਕਲ ਸਕ੍ਰਾਈਬ ਇੰਟਰਐਕਟਿਵ ਉਦਯੋਗ ਦਾ ਭਵਿੱਖ ਹਨ।ਇੱਕ ਮੈਡੀਕਲ ਸਕ੍ਰਾਈਬ ਦੇ ਤੌਰ `ਤੇ, ਉਹ ਰੀਅਲ ਟਾਈਮ ਮਾਹੌਲ ਵਿੱਚ ਡਾਕਟਰਾਂ ਦੇ ਨਾਲ ਕੰਮ ਕਰਨਗੇ।ਮੈਡੀਕਲ ਸਕ੍ਰਾਈਬ ਇਲੈਕਟ੍ਰਾਨਿਕ ਹੈਲਥ ਰਿਕਾਰਡ ਵਿੱਚ ਮਰੀਜ਼ਾਂ ਦੇ ਮੈਡੀਕਲ ਚਾਰਟ ਬਣਾਉਣ ਅਤੇ ਅੱਪਡੇਟ ਕਰਨ ਦਾ ਕੰਮ ਕਰਦੇ ਹਨ ਅਤੇ ਇਸ ਤਰ੍ਹਾਂ ਡਾਕਟਰਾਂ ਦੀ ਮਰੀਜ਼ਾਂ ਦੀ ਵਧੀਆ ਦੇਖਭਾਲ ਕਰਨ ਲਈ ਮਦਦ ਕਰਦੇ ਹਨ।
ਡਾ. ਅਮਿਤ ਚੋਪੜਾ ਨੇ ਦੱਸਿਆ ਕਿ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਇਸ ਸਫਲਤਾ ਲਈ ਵਿਦਿਆਰਥੀਆਂ ਅਤੇ ਲਾਈਫ ਸਾਇੰਸਜ਼ ਅਤੇ ਸਾਇੰਸਜ਼ ਫੈਕਲਟੀ ਨੂੰ ਵਧਾਈ ਦਿੱਤੀ ਹੈ।ਯੂਨੀਵਰਸਿਟੀ ਦੇ ਅਧਿਕਾਰੀਆਂ ਦੁਆਰਾ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਅਤੇ ਵੱਖ-ਵੱਖ ਅਕਾਦਮਿਕ ਪਹਿਲਕਦਮੀਆਂ ਕਾਰਨ ਕਈ ਹੋਰ ਰਾਸ਼ਟਰੀ ਅਤੇ ਬਹੁ-ਰਾਸ਼ਟਰੀ ਕੰਪਨੀਆਂ ਕੈਂਪਸ ਪਲੇਸਮੈਂਟ ਲਈ ਯੂਨੀਵਰਸਿਟੀ ਨਾਲ ਸੰਪਰਕ ਕਰ ਰਹੀਆਂ ਹਨ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …