Friday, October 18, 2024

ਸਰਕਾਰੀ ਸਕੂਲ ਭੁੱਲਰਹੇੜੀ ਵਿਖੇ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਬਜ਼ੁਰਗਾਂ ਨੇ ਦਿੱਤੀ ਪ੍ਰੀਖਿਆ

ਸੰਗਰੂਰ, 17 ਮਾਰਚ (ਜਗਸੀਰ ਲੌਂਗੋਵਾਲ) – ਭਾਰਤ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਅੱਜ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਸ਼ਹੀਦ ਮੇਜ਼ਰ ਸਿੰਘ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਭੁੱਲਰਹੇੜੀ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ, ਉੱਪ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਤੇ ਪ੍ਰਿੰਸੀਪਲ ਸੁਰਿੰਦਰ ਕੌਰ ਅਤੇ ਨੋਡਲ ਅਫ਼ਸਰ ਅਮਨਦੀਪ ਕੌਰ ਦੀ ਅਗਵਾਈ ਹੇਠ ਅਨਪੜ੍ਹ ਬਜ਼ੁੁਰਗਾਂ ਦੀ ਸਾਖਰਤਾ ਤਹਿਤ ਪ੍ਰੀਖਿਆ ਲਈ।ਨੋਡਲ ਅਫ਼ਸਰ ਅਮਨਦੀਪ ਕੌਰ ਨੇ ਦੱਸਿਆ ਕਿ ਪੇਪਰ ਵਿੱਚ 25 ਸਾਲ ਤੋਂ 80 ਸਾਲ ਤੱਕ ਦੇ ਸਿੱਖਿਆਰਥੀਆਂ ਨੇ ਭਾਗ ਲਿਆ।ਇਨ੍ਹਾਂ ਸਾਰਿਆਂ ਸਿਖਿਆਰਥੀਆਂ ਨੂੰ ਐਨ.ਆਈ.ਐਲ.ਪੀ ਵਲੰਟੀਅਰ ਦੁਆਰਾ ਪੜਾਇਆ ਜਾਂਦਾ ਹੈ ਤਾਂ ਜੋ ਸਾਖਰਤਾ ਮਿਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਤੇ ਭੁੱਲਰਹੇੜੀ ਪਿੰਡ ਨੂੰ ਗੈਰ ਸਾਖਰਤਾ ਤੋਂ ਮੁਕਤ ਕਰਾਇਆ ਜਾ ਸਕੇ।ਇਸ ਪੇਪਰ ਦੌਰਾਨ ਵਲੰਟੀਅਰ ਜਸਨਪ੍ਰੀਤ ਕੌਰ, ਤਾਨਿਸ਼ਾ, ਸੁਮਨਪ੍ਰੀਤ ਕੌਰ, ਜਸ਼ਨ ਆਦਿ ਮੌਜ਼ੂਦ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …