Friday, July 19, 2024

ਖ਼ਾਲਸਾ ਕਾਲਜ ਐਜ਼ੂਕੇਸ਼ਨ ਜੀ.ਟੀ ਰੋਡ ਵਿਖੇ ਡਾ. ਖੁਸ਼ਵਿੰਦਰ ਕੁਮਾਰ ਨੇ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਉੱਘੇ ਅਕਾਦਮਿਕ ਅਤੇ ਵਿਦਵਾਨ ਡਾ. ਖੁਸ਼ਵਿੰਦਰ ਕੁਮਾਰ ਨੂੰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਦਾ ਰੋਡ ਦਾ ਨਵਾਂ ਪ੍ਰਿੰਸੀਪਲ ਨਿਯੁੱਕਤ ਕੀਤਾ ਗਿਆ ਹੈ।ਡਾ. ਖੁਸ਼ਵਿੰਦਰ ਕੁਮਾਰ ਨੂੰ ਡੀ.ਪੀ.ਆਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੁਮਾਇੰਦਿਆਂ ਅਤੇ ਵਿਸ਼ਾ ਮਾਹਿਰਾਂ ਦੁਆਰਾ ਸਖ਼ਤ ਇੰਟਰਵਿਊ ਪ੍ਰੀਕਿਰਿਆ ਦੇ ਬਾਅਦ ਉਕਤ ਅਹੁੱਦੇ ਲਈ ਚੁਣਿਆ ਗਿਆ।
ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਗੁਨਬੀਰ ਸਿੰਘ ਅਤੇ ਹੋਰ ਅਹੁੱਦੇਦਾਰਾਂ ਦੀ ਮੌਜ਼ੂਦਗੀ ’ਚ ਡਾ. ਕੁਮਾਰ ਨੂੰ ਕਾਲਜ ਦੇ ਪ੍ਰਿੰਸੀਪਲ ਦੇ ਅਹੁੱਦੇ ’ਤੇ ਬਿਰਾਜਮਾਨ ਕਰਵਾਇਆ ਗਿਆ।ਛੀਨਾ ਨੇ ਇਸ ਸਮੇਂ ਕਿਹਾ ਡਾ. ਖੁਸ਼ਵਿੰਦਰ ਕੋਲ ਪੀ.ਐਚ.ਡੀ ਅਤੇ ਸਿੱਖਿਆ ’ਚ ਮਾਸਟਰ ਹੋਣ ਦਾ 30 ਸਾਲਾਂ ਤੋਂ ਵਧੇਰੇ ਦਾ ਤਜ਼ੱਰਬਾ ਹੈ, ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਕਾਲਜਾਂ ‘ਚ ਪ੍ਰਿੰਸੀਪਲ ਵਜੋਂ ਸੇਵਾ ਨਿਭਾਈ ਗਈ ਹੈ।ਉਨ੍ਹਾਂ ਨੂੰ 500 ਤੋਂ ਵੱਧ ਪ੍ਰਕਾਸ਼ਨਾਂ ਅਤੇ ਖੋਜ਼ ਪੱਤਰਾਂ ਦਾ ਵੀ ਮਾਣ ਹਾਸਲ ਹੈ।
ਪਿ੍ਰੰਸੀਪਲ ਡਾ. ਕੁਮਾਰ ਨੇ ਅਹੁੱਦੇ ’ਤੇ ਬਿਰਾਜ਼ਮਾਨ ਹੋਣ ਉਪਰੰਤ ਕਾਲਜ ਦੀ ਸੇਵਾ ਲਈ ਭਰੋਸਾ ਜਤਾਉਂਦਿਆਂ ਕੌਂਸਲ ਦੇ ਪ੍ਰਧਾਨ ਮਜੀਠੀਆ ਅਤੇ ਛੀਨਾ ਸਮੇਤ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਕਾਲਜ ਦੇ ਸਾਬਕਾ ਕਾਰਜ਼ਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵੀ ਕੈਂਪਸ ’ਚ ਨਵੇਂ ਪ੍ਰਿੰਸੀਪਲ ਦਾ ਸਵਾਗਤ ਕੀਤਾ।
ਆਨ. ਸਕੱਤਰ ਛੀਨਾ ਨੇ ਡਾ. ਖੁਸ਼ਵਿੰਦਰ ’ਤੇ ਆਸ ਜਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਅਧਿਆਪਨ ਅਤੇ ਪ੍ਰਸ਼ਾਸਨ ਦਾ ਕਾਫ਼ੀ ਤਜ਼ਰਬਾ ਹੈ।ਉਹ ਸੰਸਥਾ ਦੀ ਤਰੱਕੀ ਅਤੇ ਵਿਸਥਾਰ ਲਈ ਪੂਰੀ ਮਿਹਨਤ ਤੇ ਲਗਨ ਨਾਲ ਕਾਰਜ਼ ਕਰਨਗੇ।
ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਅਜਮੇਰ ਸਿੰਘ ਹੇਰ, ਪਰਮਜੀਤ ਸਿੰਘ ਬੱਲ, ਰਾਜਬੀਰ ਸਿੰਘ, ਸੰਤੋਖ ਸਿੰਘ ਸੇਠੀ, ਗੁਰਪ੍ਰੀਤ ਸਿੰਘ ਗਿੱਲ ਤੇ ਕਾਲਜ ਸਟਾਫ਼ ਹਾਜ਼ਰ ਸੀ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …