Monday, April 28, 2025

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ-ਵਿਗਿਆਨ-ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੀ ਸਾਇੰਸ ਫੈਕਲਟੀ ਵਲੋਂ ‘ਖੇਤਰੀ ਤਕਨੀਕਾਂ ਦਾ ਭਾਰਤ ਦੇ ਵਿਕਾਸ ’ਚ ਯੋਗਦਾਨ’ ਵਿਸ਼ੇ ’ਤੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।ਇਸ ਪ੍ਰੋਗਰਾਮ ਦੌਰਾਨ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਦੇ ਆਰਥਿਕ ਵਿਕਾਸ ’ਚ ਖੇਤਰੀ ਜਾਂ ਸਥਾਨਕ ਤਕਨੀਕਾਂ ਦਾ ਬਹੁਤ ਮਹੱਤਵ ਹੈ।
। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਭੌਤਿਕ ਵਿਗਿਆਨ ਵਿਭਾਗ ਦੇ ਸਾਬਕਾ ਮੁੱਖੀ ਡਾ. ਰਵੀ ਚੰਦ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਅਤੇ ਮੋਮੈਂਟੋ ਦੇ ਕੇ ਸਵਾਗਤ ਕੀਤਾ ਗਿਆ।ਸਾਇੰਸ ਫੈਕਲਟੀ ਵਲੋਂ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਨੇ ਡਾ. ਮਹਿਲ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ।
ਡਾ. ਚੰਦ ਨੇ ਕਿਹਾ ਕਿ ਖੇਤਰੀ ਜਾਂ ਸਥਾਨਕ ਵਿਗਿਆਨਕ ਖੋਜਾਂ ਅਤੇ ਤਕਨਾਲੋਜੀ ਦਾ ਪੁਰਾਤਨ ਅਤੇ ਆਧੁਨਿਕ ਭਾਰਤ ਦੇ ਵਿਕਾਸ ’ਚ ਵੱਡਾ ਯੋਗਦਾਨ ਰਿਹਾ ਹੈ।ਉਨ੍ਹਾਂ ਨੇ ਪੁਰਾਤਨ ਭਾਰਤ ਦੀਆਂ ਵੱਖ ਵੱਖ ਖੋਜ਼ਾਂ ਦੇ ਹਵਾਲੇ ਦਿੰਦਿਆਂ ਦੱਸਿਆ ਕਿ ਭਾਰਤ ਪੁਰਾਤਨ ਸਮੇਂ ’ਚ ਵੀ ਇਕ ਵਿਕਸਿਤ ਰਾਸ਼ਟਰ ਸੀ।ਉਨ੍ਹਾਂ ਨੇ ਆਧੁਨਿਕ ਸਮੇਂ ਦੀਆਂ ਸਵਦੇਸ਼ੀ ਵਿਗਿਆਨ ਖੋਜਾਂ ਜਿਵੇਂ ਨਿਊਕਲਰ ਸਾਇੰਸ, ਪੁਲਾੜ-ਵਿਗਿਆਨ, ਸੁਰੱਖਿਆ ਖੇਤਰ ਆਦਿ ਦਾ ਵੀ ਜ਼ਿਕਰ ਕੀਤਾ, ਜੋ ਭਾਰਤ ਨੂੰ ਵਿਗਿਆਨਕ ਖੇਤਰ ’ਚ ਆਤਮ-ਨਿਰਭਰ ਬਣਾ ਰਹੀਆਂ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨੀਕ ਦਾ ਸਾਡੇ ਰੋਜ਼ਮਰਾ ਜੀਵਨ ’ਚ ਬਹੁਤ ਮਹੱਤਵ ਹੈ। ਉਨ੍ਹਾਂ ਕਿਹਾ ਕਿ ਖੇਤਰੀ ਤਕਨੀਕਾਂ ਨਾਲ ਭਾਰਤ ਦਾ ਆਰਥਿਕ ਸਮਾਜਿਕ ਵਿਕਾਸ ਕੀਤਾ ਜਾ ਸਕਦਾ ਹੈ ਅਤੇ ਭਵਿੱਖ ਦੀਆਂ ਸਮੱਸਿਆਵਾਂ ਨਾਲ ਨਜਿਠਿਆ ਜਾ ਸਕਦਾ ਹੈ।ਇਹ ਵਿਸ਼ਾ ਭਾਰਤ ਦੇ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਦਾ ਹ।ੈ ਜਿਸ ’ਚ ਆਮ ਜਨਤਾ, ਵਿਗਿਆਨੀ, ਤਕਨੀਕੀ ਮਾਹਰ ਅਤੇ ਵਿੱਤੀ ਮਾਹਿਰਾਂ ਨੂੰ ਇਕ ਥਾਂ ਇਕੱਠੇ ਹੋ ਕੇ ਭਾਰਤ ਦੇ ਵਿਕਾਸ ਲਈ ਕੰਮ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
ਉਨ੍ਹਾਂ ਕਿਹਾ ਕਿ ਉਕਤ ਸਮਾਗਮ ਲਈ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਸੰਚਾਰ, ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਨੇ ਸਹਿਯੋਗ ਦਿੱਤਾ ਹੈ। ਜੋ ਕਿ 1930 ਈ. ’ਚ ਭੌਤਿਕ ਵਿਗਿਆਨ ’ਚ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਵਿਗਿਆਨੀ ਚੰਦਰ ਸ਼ੇਖਰ ਵੈਂਕਟ ਰਮਨ ਦੇ ਖੋਜ ਕਾਰਜਾਂ ਨੂੰ ਸਮਰਪਿਤ ਸੀ।ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ, ਪੋਸਟਰ ਮੇਕਿੰਗ ਕੰਪੀਟੀਸ਼ਨ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ।
ਕਨਵੀਨਰ ਡਾ. ਹਰਵਿੰਦਰ ਕੌਰ ਨੇ ਵਿਗਿਆਨ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਉਦਿਆਂ ਕਿਹਾ ਕਿ ਉਹ ਡਾ. ਚੰਦ ਦੇ ਧੰਨਵਾਦੀ ਹਨ ਕਿ ਉਨ੍ਹਾਂ ਨੇ ਸਾਇੰਸ-ਡੇਅ 2024 ਮੌਕੇ ਪੁੱਜ ਕੇ ਵਿਦਿਆਰਥੀਆਂ ਨਾਲ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ।ਇਸ ਮੌਕੇ ਡਾ. ਅਮਿਤ ਆਨੰਦ, ਡਾ. ਜਸਵਿੰਦਰ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਕਮਲਜੀਤ ਕੌਰ, ਡਾ. ਰਜਿੰਦਰਪਾਲ ਕੌਰ, ਡਾ. ਕੁਲਤਾਰ ਸਿੰਘ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।

Check Also

ਵਿਧਾਇਕ ਨਿੱਜ਼ਰ ਨੇ ਅਸਿਸਟੈਂਟ ਫੂਡ ਕਮਿਸ਼ਨਰ ਨੂੰ ਕੀਤੀ ਤਾੜਨਾ

ਮੇਰੇ ਹਲਕੇ ‘ਚ ਮਿਲਾਵਟੀ ਸਮਾਨ ਵੇਚਣ ਵਾਲਿਆਂ ਵਿਰੁੱਧ ਕਰੋ ਸਖਤ ਕਾਰਵਾਈ ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ …