ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸੰਗਰੂਰ ਵਲੋਂ ਬਾਮਸੇਫ, ਡੀ.ਐਸ ਫੋਰ ਅਤੇ ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦਾ 90ਵਾਂ ਜਨਮ ਦਿਹਾੜਾ ਜਥੇਦਾਰ ਦਰਸ਼ਨ ਸਿੰਘ ਨਦਾਮਪੁਰ ਹਲਕਾ ਪ੍ਰਧਾਨ ਸੰਗਰੂਰ ਦੀ ਪ੍ਰਧਾਨਗੀ ਹੇਠ ਪਿੰਡ ਘਾਬਦਾਂ ਵਿਖੇ ਵੱਡੇ ਪੱਧਰ `ਤੇ ਮਨਾਇਆ ਗਿਆ।ਜਿਸ ਵਿੱਚ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਤੇ ਲੋਕ ਸਭਾ ਇੰਚਾਰਜ਼ ਅਤੇ ਦਰਸ਼ਨ ਸਿੰਘ ਜਲੂਰ ਸੂਬਾ ਸਕੱਤਰ ਮੁੱਖ ਮਹਿਮਾਨ ਦੇ ਤੌਰ `ਤੇ ਪੁੱਜੇ।ਦਰਸ਼ਨ ਸਿੰਘ ਜਲੂਰ ਨੇ ਕਿਹਾ ਕਿ ਭਾਰਤ ਦੇਸ਼ ਦੀ ਤਰਾਸਦੀ ਇਹ ਹੈ ਕਿ ਇਥੇ ਲੋਕਤੰਤਰ ਦਾ ਈ.ਵੀ.ਐਮ ਮਸ਼ੀਨਾਂ ਰਾਹੀਂ ਘਾਣ ਕੀਤਾ ਜਾ ਰਿਹਾ ਹੈ, ਜਿੰਨਾਂ ‘ਤੇ ਹੁਣ ਲੋਕ ਵਿਸ਼ਵਾਸ਼ ਨਹੀਂ ਕਰਦੇ।ਚਮਕੌਰ ਸਿੰਘ ਵੀਰ ਨੇ ਕਿਹਾ ਕਿ 75 ਸਾਲਾਂ ਤੋਂ ਕਦੇ ਵੀ ਗਰੀਬਾਂ ਵਿਚੋਂ ਦੇਸ਼ ਦਾ ਰਾਜਾ ਨਹੀਂ ਬਣਿਆ, ਜਦੋਂ ਕਿ ਗਰੀਬ ਵਰਗ ਦੀਆਂ ਵੋਟਾਂ 85 ਪ੍ਰਤੀਸ਼ਤ ਹਨ।ਇਸ ਵਾਰ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਬੀ.ਆਰ ਅੰਬੇਡਕਰ ਸਾਹਿਬ ਦਾ ਸੰਵਿਧਾਨ ਬਚਾਉਣ ਲਈ ਹਾਥੀ ਚੋਣ ਨਿਸ਼ਾਨ ਨੂੰ ਜਿਤਾਉਣ ਲਈ ਦੇਸ਼ ਦੀ ਜਨਤਾ ਉਤਾਵਲੀ ਹੈ।
ਸਮਾਗਮ ਦੌਰਾਨ ਦੋ ਆਵਾਜ਼ਾਂ ਵਾਲੀ ਮਾਲਵਾ ਦੀ ਮਿਸ਼ਨਰੀ ਕਲਾਕਾਰ ਮਨਦੀਪ ਮਨੀ ਦੀ ਟੀਮ ਨੇ ਮਿਸ਼ਨਰੀ ਗੀਤ ਗਾ ਕੇ ਵਰਕਰਾਂ ਦੇ ਹੌਸਲੇ ਬੁਲੰਦ ਕੀਤੇ।
ਇਸ ਮੌਕੇ ਨਿਰਮਲ ਸਿੰਘ ਮੱਟੂ ਜਿਲ੍ਹਾ ਖਜ਼ਾਨਚੀ, ਸਤਿਗੁਰ ਸਿੰਘ ਮੱਟੂ ਜਿਲ੍ਹਾ ਜਨਰਲ ਸਕੱਤਰ, ਸੂਬੇਦਾਰ ਰਣਧੀਰ ਸਿੰਘ ਨਾਗਰਾ ਜਿਲ੍ਹਾ ਇੰਚਾਰਜ਼ ਸੰਗਰੂਰ, ਹਰਮੇਲ ਸਿੰਘ ਜਿਲ੍ਹਾ ਮੀਤ ਪ੍ਰਧਾਨ, ਪ੍ਰਿਥੀ ਸਿੰਘ ਸ਼ਹਿਰੀ ਪ੍ਰਧਾਨ, ਲਾਭ ਸਿੰਘ ਹਲਕਾ ਸਰਪ੍ਰਸਤ, ਗੁਰਦੇਵ ਸਿੰਘ ਘਾਬਦਾਂ ਹਲਕਾ ਸੰਯੁਕਤ ਸਕੱਤਰ, ਗੁਰਧਿਆਨ ਸਿੰਘ ਮੰਗਵਾਲ ਬਲਾਕ ਸੰਮਤੀ ਮੈਂਬਰ, ਪ੍ਰੀਤਮ ਸਿੰਘ ਛੰਨਾ, ਤਰਸੇਮ ਸਿੰਘ ਬਾਲਦ ਖੁਰਦ ਅਤੇ ਵੱਡੀ ਗਿਣਤੀ ‘ਚ ਇਸਤਰੀਆਂ ਤੇ ਨੌਜਵਾਨ ਹਾਜ਼ਰ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …