Thursday, November 14, 2024

ਸਿੱਖ ਯੂਥ ਵਲੋਂ ਕਿਸਾਨ ਮੇਲੇ ਦੋਰਾਨ ਗੁਰਬਾਣੀ ਦੀਆ ਤੁਕਾਂ ਤੇ ਪੇਸ਼ ਕੀਤੇ ਨਾਟਕ ਦੀ ਨਿੰਦਾ

PPN220302
ਜੰਡਿਆਲਾ ਗੁਰੂ 22 ਮਾਰਚ- (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ)- ਜੰਡਿਆਲਾ ਗੁਰੂ ਅਨਾਜ ਮੰਡੀ ਵਿਖੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਕਿਸਾਨਾਂ ਦੀ ਹਾਜ਼ਰੀ ਅਤੇ ਸਟੇਜ ਤੇ ਸ਼ੁਸ਼ੋਭਿਤ ਮੁੱਖ ਪ੍ਰਬੰਧਕਾਂ ਦੀ ਮੋਜੂਦਗੀ ਵਿਚ ਸ਼ਰੇਆਮ ਗੁਰਬਾਣੀ ਦੀਆ ਤੁਕਾਂ ਦੀ ਬੇਅਦਬੀ ਹੁੰਦੀ ਦਿਖਾਈ ਦਿੱਤੀ।ਮਜੀਠਾ ਮੰਡੀ ਤੋਂ ਆਏ ਇੱਕ ਨਾਟਕਕਾਰ ਗਰੁੱਪ ਵਲੋਂ, ਫਜੂਲ ਕੀਤੇ ਜਾ ਰਹੇ ਪਾਣੀ ਦੇ ਸਬੰਧ ਵਿਚ ਇੱਕ ਨਾਟਕ ਪੇਸ਼ ਕੀਤਾ ਗਿਆ।ਇਸ ਨਾਟਕ ਦਾ ਨਾਮ ਵੀ ਗੁਰਬਾਣੀ ਦੀਆ ਤੁਕਾਂ ‘ਪਵਨੁ ਗੁਰੂ ਪਾਨੀ ਪਿਤਾ’ ਰੱਖਿਆ ਗਿਆ ਸੀ। ਨਾਟਕ ਦੋਰਾਨ ਵੱਖ-ਵੱਖ ਅੰਦਾਜ਼ਾਂ ਵਿਚ ਪਾਣੀ ਦੀ ਵਰਤੋਂ ਬਾਰੇ ਦੱਸਿਆ ਗਿਆ ਅਤੇ ਅੰਤ ਵਿਚ ਸਟੇਜ ਤੇ ਖਲੋਕੇ ਨਾਟਕ ਦੇ ਕਲਾਕਾਰਾਂ ਜਿਹਨਾਂ ਵਿਚ ਹਿੰਦੂ ਭਾਈਚਾਰੇ ਦੇ 5-6  ਲੜਕੇ ਅਤੇ 3 ਲੜਕੀਆਂ ਨੇ ਉਪਰੋਕਤ ਗੁਰਬਾਣੀ ਦੀਆ ਤੁਕਾਂ ਸ਼ੁਰੂ ਤੋਂ ਲੈ ਕੇ ਅੰਤ ਤੱਕ “ਨਾਨਕ ਤੇ ਮੁੱਖ ਉੱਜਲੇ ਕੇਤੀ ਛੁਟੀ ਨਾਲ” ਬੋਲਿਆ। ਗੁਰਬਾਣੀ ਦੀਆਂ ਇਹਨਾਂ ਤੁਕਾਂ ਦੋਰਾਨ ਢੋਲਕੀ, ਵਾਜਾ ਵਾਲੇ ਲੜਕਿਆਂ ਤੋਂ ਇਲਾਵਾ ੩ ਹੋਰ ਲੜਕੀਆਂ ਵਲੋਂ ਵੀ ਸਿਰ ਢੱਕਿਆ ਹੋਇਆ ਨਹੀ ਸੀ। ਸਿੱਖ ਯੂਥ ਵੈਲਫੇਅਰ ਸੋਸਾਇਟੀ ਦੇ ਸਰਪ੍ਰੱਸਤ ਗੁਰਵਿੰਦਰ ਸਿੰਘ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਮੇਲੇ ਦੇ ਪ੍ਰਬੰਧਕਾਂ ਅਤੇ ਨਾਟਕਕਾਰਾਂ ਖਿਲਾਫ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਦੀ ਮੰਗ ਕੀਤੀ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਨੇ ਕਿਹਾ ਕਿ ਗੁਰਬਾਣੀ ਦੀਆ ਤੁਕਾਂ ਨੂੰ ਬੋਲਣ ਸਮੇਂ ਸਾਨੂੰ ਉਸ ਦੇ ਅਦਬ-ਸਤਿਕਾਰ ਸਬੰਧੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।ਗੁਰਬਾਣੀ ਦੇ ਸਤਿਕਾਰ ਵਜੋਂ ਹਮੇਸ਼ਾਂ ਸਿਰ ਢੱਕ ਕੇ ਤੁਕਾਂ ਨੂੰ ਬੋਲਣਾ ਚਾਹੀਦਾ ਹੈ।ਨਾਟਕਕਾਰ ਗੁਰਮੇਲ ਸਿੰਘ ਸ਼ਾਮ ਨਗਰ ਮਜੀਠਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਇਕ ਗੁਰਮਸਿੱਖ ਪਰਿਵਾਰ ਨਾਲ ਸਬੰਧਤ ਹਾਂ, ਪਰ ਅੱਜ ਅਗਰ ਨਵੇਂ ਕਲਾਕਾਰਾਂ ਵਲੋਂ ਕੋਈ ਗਲਤੀ ਹੋ ਗਈ ਹੈ ਤਾਂ ਮੈਂ ਗਲਤੀ ਮਹਿਸੂਸ ਕਰਦਾ ਹਾਂ।

Check Also

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ …

Leave a Reply