ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿਖੇ ਸ਼ਹੀਦੀ ਦਿਵਸ ਮਨਾਇਆ ਗਿਆ।ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਥਾਪਰ ਅਤੇ ਸ਼ਹੀਦ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕੀਤੀ।ਸਕੂਲ ਚੇਅਰਮੈਨ ਸੰਜੈ ਸਿੰਗਲਾ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਲਈ ਕੁਰਬਾਨ ਹੋਏ ਸਵਤੰਤਰਤਾ ਸੈਨਾਨੀ ਸਾਡੇ ਦਿਲ ਵਿੱਚ ਹਮੇਸ਼ਾਂ ਰਹਿਣਗੇ।ਉਹਨਾਂ ਦੀ ਕੁਰਬਾਨੀ ਸਾਡੇ ਸਭ ਲਈ ਅਭੁੱਲ ਹੈ।ਪ੍ਰਿੰਸੀਪਲ ਪ੍ਰਿਅੰਕਾ ਬਾਂਸਲ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਆਪਣਾ ਪੂਰਾ ਜੀਵਨ ਦੇਸ਼ ਦੇ ਲੇਖੇ ਲਾਇਆ ਹੈ।ਉਹਨਾ ਦਾ ਨਾਮ ਦੇਸ਼ ਦੇ ਅਮਰ ਸ਼ਹੀਦਾਂ ਵਿੱਚ ਪ੍ਰਮੁੱਖ ਰੂਪ ਵਿੱਚ ਲਿਆ ਜਾਂਦਾ ਹੈ।ਜਦੋਂ ਵੀ ਕਿਤੇ ਦੇਸ਼ ਲਈ ਕੁਰਬਾਨ ਹੋਏ ਯੋਧਿਆਂ ਦੀ ਗੱਲ ਹੁੰਦੀ ਹੈ ਤਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ।ਇਹਨਾਂ ਦੀ ਸ਼ਹਾਦਤ ਕਾਰਨ ਹੀ ਅੱਜ ਅਸੀਂ ਅਜ਼ਾਦੀ ਦਾ ਅਨੰਦ ਮਾਣ ਰਹੇ ਹਾਂ।ਬੱਚਿਆਂ ਨੇ ਸ਼ਰਧਾਂਜਲੀ ਸਮਾਗਮ ਦੌਰਾਨ ਨਾਟਕ ਅਤੇ ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਸਕੂਲ ਦਾ ਪੂਰਾ ਸਟਾਫ਼ ਬਲਜਿੰਦਰ ਕੌਰ, ਮੀਨੂ ਰਾਣੀ, ਮਹਿਕ ਸ਼ਰਮਾ, ਮਨਪ੍ਰੀਤ ਕੌਰ, ਸਮੀਨਾ ਖਾਂ, ਸੋਨਮ ਸ਼ਰਮਾ, ਮਨੀਸ਼ਾ ਰਾਣੀ, ਲਖਵਿੰਦਰ ਕੌਰ, ਜੋਤੀ ਰਾਣੀ, ਇੰਦਰਜੀਤ ਕੌਰ, ਸ਼ੇਫਾਲੀ ਗੋਇਲ, ਆਸ਼ਾ ਰਾਣੀ, ਹਿਨਾ ਗੋਇਲ, ਵੀਰਪਾਲ ਕੌਰ, ਸੋਮਾ ਕੌਰ, ਹਿਮਾਨੀ ਬਾਂਸਲ, ਰਜ਼ਿਨਾ ਖਾਂ, ਰਮਾ ਰਾਣੀ ਆਦਿ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …