ਸੰਗਰੂਰ, 25 ਮਾਰਚ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ 13 ਮੈਂਬਰਾਂ ਨੇ ਫੈਮਿਲੀ ਸਮੇਤ ਰੀਜ਼ਨ ਚੇਅਰਪਰਸਨ ਲਾਇਨ ਦੀਪਕ ਜ਼ਿੰਦਲ ਵਲੋਂ ਕਰਵਾਈ ਜਾ ਰਹੀ ਰੀਜ਼ਨਲ ਕਾਨਫਰੰਸ ਵਿੱਚ ਭਾਗ ਲਿਆ। ਇਹ ਰੀਜ਼ਨਲ ਕਾਨਫਰੰਸ ਕੱਲ ਜ਼ਿੰਦਲ ਫਾਰਮ ਹਾਊਸ ਮਲੇਰਕੋਟਲਾ ਵਿਖੇ ਸ਼ੁਰੂ ਹੋਈ।ਕਾਨਫਰੰਸ ਵਿੱਚ ਡਿਸਟ੍ਰਿਕਟ 321-ਐਫ ਟੀਮ ਪਹੁੰਚੀ ਹੋਈ ਸੀ।ਇਸ ਤੋਂ ਇਲਾਵਾ ਇਸ ਰੀਜਨ ਅਧੀਨ ਪੈਂਦੇ 15 ਲਾਇਨਜ਼ ਕਲੱਬਾਂ ਵਿਚੋਂ 11 ਕਲੱਬਾਂ ਸ਼ਾਮਲ ਸਨ।ਮੀਟਿੰਗ ਦੀ ਸ਼ੁਰੂਆਤ ਲਾਇਨ ਦੀਪਕ ਜ਼ਿੰਦਲ ਵਲੋਂ ‘ਜੀ ਆਇਆਂ, ਨਾਲ ਹੋਈ।ਇਸ ਉਪਰੰਤ ਡਿਸਟ੍ਰਿਕਟ ਗਵਰਨਰ ਲਾਇਨ ਜੀ.ਐਸ ਕਾਲੜਾ, ਡਿਸਟ੍ਰਿਕਟ ਵਾਈਸ ਪ੍ਰੈਜੀਡੈਂਟ-1 ਲਾਇਨ ਰਵਿੰਦਰ ਸੱਗੜ ਅਤੇ ਡਿਸਟ੍ਰਿਕਟ ਵਾਈਸ ਪ੍ਰੈਜੀਡੈਂਟ-2 ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਵਲੋਂ ਇਸ ਰੀਜ਼ਨ ਦੀ ਕਾਰਗੁਜ਼ਾਰੀ ਦੀਆਂ ਤਰੀਫਾਂ ਕੀਤੀਆਂ ਗਈਆਂ।ਅਖੀਰ ‘ਚ ਹੋਏ ਇਨਾਮ ਵੰਡ ਸਮਾਰੋਹ ਵਿੱਚ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਨੂੰ ਦੂਸਰਾ ਸਭ ਤੋਂ ਵਧੀਆ ਕਲੱਬ ਚੁਣਿਆ ਗਿਆ ਅਤੇ ਕਲੱਬ ਨੂੰ ਸੱਤ ਇਨਾਮ ਵੀ ਮਿਲੇ।ਡਿਸਟ੍ਰਿਕਟ ਦੀ ਪੂਰੀ ਟੀਮ ਵਲੋਂ ਲਾਇਨ ਕਲੱਬ ਸੰਗਰੂਰ ਗ੍ਰੇਟਰ ਦੀ ਸਰਾਹਨਾ ਕੀਤੀ ਗਈ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …