Sunday, June 23, 2024

ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਕੀਤੀ ਮਦਦ

ਸੰਗਰੂਰ, 30 ਮਾਰਚ (ਜਗਸੀਰ ਲੌਂਗੋਵਾਲ) – ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਜਿਥੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਮੇਂ-ਸਮੇਂ ‘ਤੇ ਸੱਭਿਆਚਾਰਕ ਮੇਲੇ ਕਰਵਾਏ ਜਾਂਦੇ ਹਨ, ਉਥੇ ਹੀ ਸਮਾਜ ਸੇਵੀ ਕੰਮਾਂ ਵਿੱਚ ਵੀ ਬਣਦਾ ਯੋਗਦਾਨ ਪਾਇਆ ਜਾਂਦਾ ਹੈ।ਮੰਚ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਸਪੱਤਰ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਚੇਅਰਮੈਨ ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਅਤੇ ਪ੍ਰਧਾਨ ਅਸ਼ੋਕ ਮਸਤੀ ਦੀ ਰਹਿਨੁਮਾਈ ਹੇਠ ਇੱਕ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਡਬਲ ਬੈਡ, ਗੱਦੇ ਅਤੇ ਸਟੀਲ ਪੇਟੀ ਮਦਦ ਵਜੋਂ ਦਿੱਤੀ ਗਈ। ਗਾਇਕ ਸਿੱਧੂ ਹਸਨਪੁਰੀ ਨੇ ਦੱਸਿਆ ਕਿ ਮੰਚ ਦੇ ਅਹੁਦੇਦਾਰਾਂ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਸ ਗਰੀਬ ਬੇਟੀ ਦੇ ਵਿਆਹ ਲਈ ਮਦਦ ਕੀਤੀ ਗਈ ਹੈ।
ਇਸ ਨੇਕ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਰਾਜ ਕੁਮਾਰ ਸ਼ਰਮਾ ਪ੍ਰਧਾਨ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਗਾਇਕ ਸ਼ਿੰਗਾਰਾ ਚਹਿਲ, ਮਨਜੀਤ ਸ਼ਰਮਾ ਜੇ.ਈ ਸਾਹਿਬ, ਬੋਬੀ ਬਲਜਿੰਦਰ ਸੰਗਰੂਰ, ਗੁਰਮੀਤ ਲਹਿਰਾ, ਗੁਰੀ ਚਹਿਲ ਪ੍ਰਧਾਨ ਟਰੱਕ ਯੂਨੀਅਨ ਲਹਿਰਾਗਾਗਾ, ਸੀਨੀਅਰ ਅਕਾਲੀ ਆਗੂ ਸਰਪੰਚ ਪਾਲੀ ਕਮਲ ਉਭਾਵਾਲ, ਗੁਰਪ੍ਰੀਤ ਉਭਾਵਾਲ, ਮਿਸਤਰੀ ਸਤਨਾਮ ਲਖਟੀਆ ਲਹਿਰਾਗਾਗਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਗੀਤਕਾਰ ਬਿੱਕਰ ਬੈਚੇਨ ਰੇਤਗੜ, ਗੀਤਕਾਰ ਮਸਤਾਕ ਲਸਾੜਾ, ਸੰਗੀਤਕਾਰ ਤੀਰਥ ਸ਼ਰਮਾ ਪਟਿਆਲਾ, ਕਰਮਜੀਤ ਸਿੰਘ ਰਾਮਗੜ੍ਹ ਸੰਧੂਆਂ, ਨੰਬਰਦਾਰ ਸੋਮਾ ਸਿੰਘ ਡਸਕਾ ਆਦਿ ਵਲੋਂ ਸਹਿਯੋਗ ਦਿੱਤਾ ਗਿਆ।

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …