Monday, July 1, 2024

ਸਕੂਲ ਆਫ਼ ਐਮੀਨੈਂਸ ਫ਼ਾਰ ਗਰਲਜ਼ ਮਾਲ ਰੋਡ ਵਿਖੇ ਸਲਾਨਾ ਅਰਦਾਸ ਦਿਵਸ ਆਯੋਜਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਸਥਾਨਕ ਮਾਲ ਰੋਡ ਸਥਿਤ ਸਕੂਲ ਆਫ ਐਮੀਨੈਂਸ ਫਾਰ ਗਰਲਜ਼ ਵਿਖੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਅਤੇ ਸਮੂਹ ਸਟਾਫ ਵਲੋਂ ਸਲਾਨਾ ਅਰਦਾਸ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਰਵਾਇਆ ਗਿਆ।ਇਸ ਵਿੱਚ ਸਕੂਲ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ।ਪ੍ਰਮਾਤਮਾ ਅੱਗੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਅਤੇ ਨਵੇਂ ਸੈਸ਼ਨ ਦੀ ਕਾਮਯਾਬੀ ਲਈ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਉਪਰੰਤ ਅਰਦਾਸ ਹੋਈ।ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਸ ਸਕੂਲ ਦਾ ਉਦੇਸ਼ ਵਿਦਿਆਰਥਣਾਂ ਲਈ ਸੁਰੱਖਿਆ, ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ।ਉਨ੍ਹਾਂ ਕਿਹਾ ਕਿ ਇਹ ਸਕੂਲ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਮਿਹਨਤੀ ਵਿਦਿਆਰਥਣਾਂ ਲਈ ਸ਼ਾਨਦਾਰ ਮੌਕੇ ਮਿਲਦੇ ਹਨ।ਸਕੂਲ਼ ਅਤਿ ਆਧੁਨਿਕ ਸਹੂਲਤਾਂ ਵਾਲਾ, ਟੈਕਨਾਲੋਜੀ-ਅਧਾਰਿਤ ਅਧਿਆਪਨ ਪ੍ਰਕਿਰਿਆ `ਤੇ ਆਧਾਰਿਤ 12 ਆਧੁਨਿਕ ਲੈਬਾਂ ਅਤੇ 10000 ਕਿਤਾਬਾਂ ਵਾਲੀ ਸ਼ਾਨਦਾਰ ਲਾਇਬ੍ਰੇਰੀ ਨਾਲ ਲੈਸ ਹੈ।ਇਥੇ ਸਾਰੀਆਂ ਵਿੱਦਿਅਕ ਸਟਰੀਮਾਂ ਉਪਲੱਬਧ ਹਨ।ਵਿਦਿਆਰਥਣਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਲਈ ਪੇਸ਼ੇਵਰ ਕੋਚਿੰਗ ਦਿੱਤੀ ਜਾਵੇਗੀ ਅਤੇ ਜੇ.ਈ.ਈ, ਐਨ.ਈ.ਈ.ਟੀ, ਐਨ.ਡੀ.ਏ, ਸੀ.ਐਲ.ਏ.ਟੀ ਅਤੇ ਸੀ.ਯੂ.ਈ.ਟੀ ਦੀ ਤਿਆਰੀ ਲਈ ਕੋਚਿੰਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਕੂਲ ਵਿੱਚ ਖੁੱਲਾ ਲਾਅਨ, ਕਲਰ ਕੋਡਿੰਗ ਵਾਲੇ ਬਾਸਕਿਟਬਾਲ, ਨੈਟਬਾਲ ਦੇ ਮੈਦਾਨ ਤੇ ਅਤਿ-ਆਧੁਨਿਕ ਖੇਡ ਸਹੂਲਤਾਂ ਮੌਜ਼ੂਦ ਹਨ।ਐਸ.ਓ.ਈ ਜਮਾਤਾਂ ਦੇ ਵਿਦਿਆਰਥਣਾਂ ਨੂੰ ਮੁਫਤ ਅਤੇ ਸੁੰਦਰ ਵਰਦੀਆਂ ਦਿੱਤੀਆਂ ਜਾਂਦੀਆਂ ਹਨ।ਹੁਨਰ ਵਾਸਤੇ ਐਸ.ਓ.ਈ ਵਿਦਿਆਰਥਣਾਂ ਦੀ ਸਿਖਲਾਈ ਲਈ ਵਿਸ਼ੇਸ਼ ਵਿਜ਼ਿਟਿੰਗ ਫੈਕਲਟੀ ਉਪਲੱਬਧ ਹੋਵੇਗੀ।
ਇਸ ਮੌਕੇ ਸ੍ਰੀਮਤੀ ਨੀਨਾ ਕੁਮਾਰੀ, ਸ੍ਰੀਮਤੀ ਮਨਦੀਪ ਕੌਰ ਬੱਲ, ਹਰਮਨਦੀਪ ਸਿੰਘ, ਸੁਖਪ੍ਰੀਤ ਸਿੰਘ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਬਲਜੀਤ ਕੌਰ, ਸ੍ਰੀਮਤੀ ਗੁਰਅੰਮ੍ਰਿਤ ਕੌਰ, ਸ੍ਰੀਮਤੀ ਰਮਨ ਕਾਲੀਆ, ਸ੍ਰੀਮਤੀ ਗੁਰਅੰਮ੍ਰਿਤ ਕੌਰ, ਸ੍ਰੀਮਤੀ ਕਵਲਇੰਦਰ ਕੌਰ, ਸ੍ਰੀਮਤੀ ਅਮਰਜੀਤ ਕੌਰ, ਮਿਸ ਆਰਤੀ, ਸ੍ਰੀਮਤੀ ਗੀਤਾ, ਸ੍ਰੀਮਤੀ ਰਾਜੀਵਿੰਦਰ ਕੌਰ, ਸ੍ਰੀਮਤੀ ਜਸਕਿਰਨ ਕੌਰ, ਸ੍ਰੀਮਤੀ ਪਰਵੀਨ, ਮਿਸ ਪਲਵਿੰਦਰ ਕੌਰ, ਸ੍ਰੀਮਤੀ ਕੁਲਦੀਪ ਕੌਰ, ਸ੍ਰੀਮਤੀ ਪੂਜਾ ਓਹਰੀ, ਸ੍ਰੀਮਤੀ ਰਮਨਪ੍ਰੀਤ ਕੌਰ, ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਅੰਜ਼ੂ ਬਾਲਾ, ਸ੍ਰੀਮਤੀ ਬਲਵਿੰਦਰ ਕੌਰ, ਰਾਜਵਿੰਦਰ ਸਿੰਘ, ਪਰਮ ਆਫਤਾਬ ਸਿੰਘ, ਸੰਜੈ ਕੁਮਾਰ, ਮੋਹਕਮ ਸਿੰਘ, ਮੋਹਿੰਦਰਪਾਲ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …