Monday, May 27, 2024

ਲੇਖਕ ਸੁਖਬੀਰ ਸਿੰਘ ਖੁਰਮਣੀਆਂ ਨੂੰ ਮਿਲਿਆ 21ਵਾਂ ਪਿਆਰਾ ਸਿੰਘ ਪਹਿਲਵਾਨ ਪੁਰਸਕਾਰ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ (ਰਜਿ:) ਦੇ ਮੀਤ ਪ੍ਰਧਾਨ ਅਜੀਤ ਸਿੰਘ ਨਬੀਪੁਰੀ ਦੇ ਪਿਤਾ ਸਵਰਗੀ ਪਿਆਰਾ ਸਿੰਘ ਪਹਿਲਵਾਨ ਦੀ ਯਾਦ ਨੂੰ ਸਮਰਪਿਤ 21ਵਾਂ ਪਿਆਰਾ ਸਿੰਘ ਪਹਿਲਵਾਨ ਪੁਰਸਕਾਰ ਲੇਖਕ ਸੁਖਬੀਰ ਸਿੰਘ ਖੁਰਮਣੀਆਂ ਨੂੰ ਦਿੱਤਾ ਗਿਆ।ਖ਼ਾਲਸਾ ਕਾਲਜ ਆਫ ਐਜੂਕੇਸ਼ਨ ਰਣਜੀਤ ਐਵਨਿਊ ਵਿਖੇ ਕਰਵਾਏ “ਮਾਂ-ਬੋਲੀ ਪੰਜਾਬੀ ਸਾਹਿਤਕ ਮੇਲੇ” ਦੌਰਾਨ ਪ੍ਰਧਾਨਗੀ ਮੰਡਲ ਵਲੋਂ ਖੁਰਮਣੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ।ਇਥੇ ਇਹ ਦੱਸਣਯੋਗ ਹੈ ਕਿ ਮਿਆਰੀ ਗੀਤਾਂ ਅਤੇ ਬਾਲ ਸਾਹਿਤ ਦੇ ਲੇਖਕ ਅਜੀਤ ਸਿੰਘ ਨਬੀਪੁਰੀ ਆਪਣੇ ਪਿਤਾ ਜੀ ਦੀ ਯਾਦ`ਚ ਹਰ ਸਾਲ ਕਲਮਾਂ ਨੂੰ ਇਹ ਮਾਣ ਸਨਮਾਨ ਦਿੰਦੇ ਹਨ। ਇਸੇ ਲੜੀ ਤਹਿਤ ਇਸ ਵਾਰ ਲੇਖਕ ਸੁਖਬੀਰ ਸਿੰਘ ਖੁਰਮਣੀਆਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ।ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਅਜੀਤ ਸਿੰਘ ਨਬੀਪੁਰੀ ਨੇ ਪ੍ਰਿੰਸੀਪਲ ਡਾ: ਮਨਦੀਪ ਕੌਰ, ਲਖਵਿੰਦਰ ਸਿੰਘ ਸਲੇਮਪੁਰੀ ਤੇ ਮੈਡਮ ਰਾਜਬੀਰ ਕੌਰ, ਬੀਰ ਗਰੇਵਾਲ ਵਲੋਂ ਮਿਲ਼ੇ ਸਹਿਯੋਗ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਰੰਭੇ ਯਤਨਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਹਾਜ਼ਰ ਕਵੀਆਂ ਅਤੇ ਕਹਾਣੀਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਖੂਬ ਰੰਗ ਬੰਨ੍ਹਿਆ।

Check Also

ਲਾਰੇ-ਲੱਪਿਆਂ ਦੀ ਬਰਾਤ…

ਮਾਤਾ ਜੀ! ਮਾਤਾ ਜੀ!! ਕਰਦੇ ਹੱਥ ਜੋੜੀ ਪੰਝੀ ਤੀਹ ਜਣੇ ਦਿਨ ਚੜ੍ਹਦਿਆਂ ਘਰੇ ਆ ਗਏ।ਪੰਜਾਂ-ਸੱਤਾਂ …