ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – 67ਵੀਆਂ ਨੈਸ਼ਨਲ ਪੱਧਰੀ ਖੇਡਾਂ ਲੜਕੇ/ਲੜਕੀਆਂ ਦੇ ਤੀਰ-ਅੰਦਾਜ਼ੀ ਮੁਕਾਬਲੇ ਜੋ ਕਿ ਪਿਛਲੇ ਕੁੱਝ ਦਿਨ ਪਹਿਲਾਂ
ਨਡਿਆਡ (ਗੁਜਰਾਤ) ਵਿਖੇ ਕਰਵਾਏ ਗਏ।ਇਸ ਵਿੱਚ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਭਾਗ ਲਿਆ।ਕੰਪਾਊਂਡ ਈਵੈਂਟ ਵਿੱਚ ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਬੱਚੇ ਅਵਨੀਤ ਸਿੰਘ (ਅੰਡਰ-17 ਸਾਲ) ਨੇ ਬਰਾਊਂਜ਼ ਮੈਡਲ ਜਿੱਤ ਕੇ ਆਪਣੇ ਰਾਜ ਜਿਲ੍ਹੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਖਿਡਾਰੀ ਅਵਨੀਤ ਸਿੰਘ ਨੂੰ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵਲੋਂ ਜਿੱਤੇ ਨੈਸ਼ਨਲ ਮੈਡਲ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਕੋਚ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਡੀ.ਪੀ.ਈ ਗੋਬਿੰਦ ਸ਼ਰਮਾ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media