ਸੰਗਰੂਰ, 18 ਅਪ੍ਰੈਲ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲਜੀ ਵਿਖੇ ਕੁਆਂਟਮ ਤਕਨਾਲੋਜੀ ਦੇ ਨਵੇਂ ਯੁੱਗ ਬਾਰੇ ਚਰਚਾ ਕਰਨ ਵਾਲੇ ਮਹੱਤਵਪੂਰਨ ਮੱਦਿਆਂ `ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਡਾਈਰੈਕਟਰ ਸਲਾਈਟ ਪ੍ਰੋਫ਼ੈਸਰ ਮਣੀ ਕਾਂਤ ਪਾਸਵਾਨ ਦੀ ਅਗਵਾਈ ‘ਚ ਕੀਤਾ ਗਿਆ।ਇਸ ਵਰਕਸ਼ਾਪ ਦਾ ਉਦੇਸ਼ ਕੁਆਂਟਮ ਤਕਨਾਲੋਜੀ ਦੇ ਖੇਤਰ ਵਿੱਚ ਖੋਜ਼ ਅਤੇ ਕੈਰੀਅਰ ਲਈ ਪ੍ਰਭਾਵ ਬਾਰੇ ਚਰਚਾ ਕਰਨਾ ਸੀ।ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਸਿੰਘ, ਡਾਇਰੈਕਟਰ, ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਭੋਪਾਲ ਨੇ ਵਰਕਸ਼ਾਪ ਵਿੱਚ ਲੰਮਾ ਸਮਾਂ ਲੈਕਚਰ ਦਿੱਤਾ, ਜਿਨ੍ਹਾਂ ਨੇ ਇਸ ਖੇਤਰ ਵਿੱਚ ਖੋਜ਼ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਦੇ ਵੱਖ-ਵੱਖ ਪਹਿਲੂ ਸਾਂਝੇ ਕੀਤੇ।ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਖੋਜ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਵਰਕਸ਼ਾਪ ਨੇ ਕੁਆਂਟਮ ਤਕਨਾਲੋਜੀ ਅਤੇ ਇਸ ਦੇ ਸੰਭਾਵੀ ਉਪਯੋਗਾਂ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕੀਤਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ਅਤੇ ਸਹਿਯੋਗ ਲਈ ਇੱਕ ਪਲੇਟਫਾਰਮ ਵਜੋਂ ਸੇਵਾ ਕੀਤੀ।
ਇਸ ਮੌਕੇ ਡਾਇਰੈਕਟਰ (ਇੰਚਾਰਜ਼) ਪ੍ਰੋਫੈਸਰ ਜੇ.ਐਸ ਢਿੱਲੋਂ, ਪੀ.ਐਂਡ.ਡੀ ਦੇ ਡੀਨ ਡਾ. ਕਮਲੇਸ਼ ਕੁਮਾਰੀ, ਵਿਦਿਆਰਥੀ ਭਲਾਈ ਦੇ ਡੀਨ ਡਾ. ਰਾਜੇਸ਼ ਕੁਮਾਰ, ਐਸੋਸੀਏਟ ਡੀਨ (ਅਨੁਸਾਸ਼ਨ) ਡਾ. ਦਿਲੀਪ ਕੁਮਾਰ ਅਤੇ ਡਾ. ਆਰ.ਕੇ ਯਾਦਵ ਸ਼ਾਮਲ ਸਨ।