ਅੰਮ੍ਰਿਤਸਰ, 15 ਮਈ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਭਾਰਤ ਦੀ ਪ੍ਰਮੁੱਖ ਮਲਟੀਨੈਸ਼ਨਲ ਕੰਪਨੀ ਵਿਪਰੋ ਵਿੱਚ
ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਪਲੇਸਮੈਂਟ ਡਰਾਈਵ ਵਿੱਚ ਵਿਪਰੋ ਐਚ ਆਰ ਸਰਵਿਸਜ਼ ਦੁਆਰਾ ਦੋ ਵਿਦਿਆਰਥਣਾਂ ਦੀ ਚੋਣ ਕੀਤੀ ਗਈ।ਚੋਣ ਪ੍ਰਕਿਰਿਆ ਵਿੱਚ ਪਲੇਸਮੈਂਟ ਵਾਰਤਾਲਾਪ ਤੋਂ ਬਾਅਦ ਗਰੁੱਪ ਚਰਚਾ, ਆਵਾਜ਼ ਅਤੇ ਲਹਿਜ਼ਾ ਜਾਂਚ ਅਤੇ ਐਚ ਆਰ ਰਾਊਂਡ ਸ਼ਾਮਲ ਸਨ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਮਹੱਤਵਪੂਰਨ ਉਪਲੱਬਧੀ ‘ਤੇ ਵਧਾਈ ਦਿੱਤੀ ਅਤੇ ਸ਼੍ਰ ਮਨੋਜ ਪੁਰੀ ਅਤੇ ਉਹਨਾਂ ਦੀ ਪੂਰੀ ਟੀਮ ਦੁਆਰਾ ਕੀਤੇ ਲਗਾਤਾਰ ਯਤਨਾਂ ਦੀ ਸ਼ਲਾਘਾ ਕੀਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media