ਸੰਗਰੂਰ, 17 ਮਈ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਕ੍ਰਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਹਰਪ੍ਰੀਤ ਸਿੰਘ ਐਸ.ਐਮ.ਓ ਲੌਂਗੋਵਾਲ ਦੀ ਅਗਵਾਈ ‘ਚ ਜਸਪਾਲ ਸਿੰਘ ਰਤਨ ਹੈਲਥ ਇੰਸਪੈਕਟਰ ਦੀ ਸੁਪਰਵਿਜ਼ਨ ਹੇਠ ਅੱਜ ਬਲਾਕ ਲੌਂਗੋਵਾਲ ਦੇ ਵੱਖ-ਵੱਖ ਸਕੂਲਾਂ ਜਿਵੇਂ ਸਰਕਾਰੀ ਸਕੂਲ ਦੁੱਗਾਂ, ਬੁਗਰ, ਲੌਂਗੋਵਾਲ, ਕਿਲਾ ਭਰੀਆਂ, ਮੰਡੇਰ ਕਲਾਂ ਆਦਿ ਵਿਖੇ ਅਤੇ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ।
ਹੈਲਥ ਇੰਸਪੈਕਟਰ ਜਸਪਾਲ ਸਿੰਘ ਰਤਨ ਨੇ ਦੱਸਿਆ ਕਿ ਆਉਣ ਵਾਲੇ ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡੇਂਗੂ ਦੇ ਬਚਾਅ ਲਈ ਆਪਣੇ ਆਲੇ ਦੁਆਲੇ ਦੀ ਸਫਾਈ ਵਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।ਆਪਣੀਆ ਛੱਤਾਂ ;ਤੇ ਪਏ ਵਾਧੂ ਸਮਾਨ ਨੂੰ ਇਸ ਤਰਾਂ ਰੱਖੋ ਕਿ ਉਨ੍ਹਾਂ ਵਿੱਚ ਬਰਸਾਤ ਦਾ ਪਾਣੀ ਇਕੱਠਾ ਨਾ ਹੋਵੇ।ਹਫਤੇ ਵਿੱਚ ਇੱਕ ਵਾਰ ਫਰਿੱਜ਼ ਦੇ ਪਿਛਲੇ ਪਾਸੇ ਵਾਧੂ ਪਾਣੀ ਵਾਲੀ ਟਰੇਅ ਨੂੰ ਸਾਫ ਕਰੋ, ਹਰ ਸਮੇਂ ਸਰੀਰ ਨੂੰ ਢੱਕ ਕੇ ਰੱਖੋ, ਰਾਤ ਨੂੰ ਸੌਣ ਸਮੇਂ ਮੱਛਰ ਮਾਰੂ ਕਰੀਮ ਜਾਂ ਮੱਛਰਦਾਨੀ ਦੀ ਵਰਤੋਂ ਕਰੋ, ਹਰ ਸੁੱਕਰਵਾਰ ਨੂੰ ਡ੍ਰਾਈ ਡੇਅ ਦੇ ਤੌਰ ‘ਤੇ ਮਨਾਉਂਦੇ ਹੋਏ ਕੂਲਰ ਨੂੰ ਚੰਗੀ ਤਰਾਂ ਸਾਫ ਕਰਕੇ ਸੁੱਕਾ ਕੇ ਦੁਬਾਰਾ ਪਾਣੀ ਭਰੋ, ਆਪਣੇ ਘਰ ਅਤੇ ਦਫਤਰ ਦੇ ਗਮਲਿਆਂ ਵਿੱਚ ਵੀ ਸੀਮਤ ਰੂਪ ਵਿੱਚ ਪਾਣੀ ਪਾਓ ਅਤੇ ਨੇੜੇ ਤੇੜੇ ਜਿਥੇ ਵੀ ਬਰਸਾਤੀ ਪਾਣੀ ਇਕੱਠਾ ਹੋਣ ਦਾ ਖਦਸ਼ਾ ਹੈ, ਉਸ ਸਥਾਨ ਨੂੰ ਮਿੱਟੀ ਨਾਲ ਭਰ ਦਿਓ।
ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਿੱਚ ਰਜਿੰਦਰ ਕੁਮਾਰ ਰਿੰਕੂ, ਬਾਰਿੰਦਰਪਾਲ ਸਿੰਘ, ਭੁਪਿੰਦਰਪਾਲ ਅਤੇ ਦਲਵੀਰ ਸਿੰਘ ਸਾਰੇ ਮਲਟੀਪਰਪਜ਼ ਹੈਲਥ ਵਰਕਰ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …