ਅੰਮ੍ਰਿਤਸਰ, 17 ਮਈ (ਸੁਖਬੀਰ ਸਿੰਘ) – ਕਾੰਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਵਿਦਿਅਕ ਅਦਾਰੇ ਸਥਾਪਿਤ ਕੀਤੇ ਜਾਣਗੇ।ਇਹ ਬਿਆਨ ਗੁਰਜੀਤ ਸਿੰਘ ਔਜਲਾ ਨੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਵਿੱਚ ਹਲਕੇ ਰਾਜਾਸਾਂਸੀ ਵਿਚ ਹੋਈ ਚੋਣ ਰੈਲੀਆਂ ‘ਚ ਬੋਲਦਿਆਂ ਕੀਤਾ।
ਰੈਲੀ ‘ਚ ਵੱਡੀ ਗਿਣਤੀ ਪਹੁੰਚੇ ਲੋਕਾਂ ਵਿੱਚ ਕਾਂਗਰਸ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ।ਦਿਲਰਾਜ ਸਰਕਾਰੀਆ ਨੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਔਜਲਾ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ।ਸਰਕਾਰਿਆ ਨੇ ਕਿਹਾ ਕਿ ਕਾੰਗਰਸ ਨੇ ਹਮੇਸ਼ਾਂ ਹੀਹਰ ਵਰਗ ਦਾ ਸਾਥ ਦਿੱਤਾ ਹੈ ਅਤੇ ਹੁਣ ਲੋਕ ਭਾਜਪਾ ਤੋਂ ਦੇਸ਼ ਨੂੰ ਬਚਾਉਣ ‘ਚ ਉਹਨਾਂ ਦਾ ਸਾਥ ਦੇਣਗੇ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕਾੰਗਰਸ ਨੇ ਉਹਨਾਂ ਨੂੰ ਗੁਰੂ ਨਗਰੀ ਦੀ ਸੇਵਾ ਕਰਣ ਦਾ ਇੱਕ ਵਾਰ ਫੇਰ ਮੌਕਾ ਦਿੱਤਾ ਹੈ।ਉਹਨਾਂ ਨੇ ਪਹਿਲਾਂ ਰਿੰਗ ਰੋਡ, ਰੇਲਵੇ ਸਟੇਸ਼ਨਦੇ ਵਿਕਾਸ, ਏਅਰਪੋਰਟ ਦੇ ਨਵੀਨੀਕਰਣ ਜ਼ਰੀਏ ਅੰਮ੍ਰਿਤਸਰ ਦੀ ਪਹੁੰਚ ਨੂੰ ਸੁਖਾਲਾ ਕੀਤਾ ਸੀ।ਹੁਣ ਜਦੋਂ ਪਹੁੰਚ ਸੁਖਾਲੀ ਹੋ ਗਈ ਹੈ ਤੇ ਅੰਮ੍ਰਿਤਸਰ ਵਿੱਚ ਵਿਸ਼ਵ ਪੱਧਰੀ ਵਿਦਿਅਕ ਅਦਾਰੇ ਸ਼ੁਰੂ ਕੀਤੇ ਜਾਣਗੇ।ਜਿੱਤ ਤੋਂ ਬਾਅਦ ਇੰਟਰਨੈਸ਼ਨਲ ਸਪੋਰਟਸ ਕੰਪਲੇਕਸ ਵੀ ਬਣਾਇਆ ਜਾਵੇਗਾ।
ਇਸ ਮੌਕੇ ਪ੍ਰਧਾਨ ਜਸਪਾਲ ਸਿੰਘ ਭੱਟੀ, ਸਾਬਕਾ ਪ੍ਰਧਾਨ ਇੰਦਰਪਾਲ ਸਿੰਘ ਲਾਲੀ, ਸਾਬਕਾ ਪ੍ਰਧਾਨ ਦਿਆਲ ਸਿੰਘ, ਸਾਬਕਾ ਕੌਂਸਲਰ ਹਰਜੀਤ ਸਿੰਘ, ਸ਼੍ਰੀਮਤੀ ਸੁਖਜੀਤ ਕੌਰ, ਕੌਂਸਲਰ ਡੋਗਰ, ਪਰਮਪਾਲ ਸਿੰਘ, ਰਵੀ ਟੰਡਨ, ਹਰਪ੍ਰੀਤ ਸਿੰਘ ਗੁੱਜਰ ਤੇ ਵਿਪਨ ਕੁਮਾਰ, ਪ੍ਰਧਾਨ ਲਵ, ਟੀਟੂ ਗਾਂਧੀ ਨਗਰ, ਸਰਪੰਚ ਲਖਵਿੰਦਰ ਸਿੰਘ ਝੰਜੋਟੀ, ਬਲਹਾਰ ਸਿੰਘ ਤੋਲਾ ਨੰਗਲ, ਸਰਪੰਚ ਮੰਗਲ ਸਿੰਘ ਸੈਦੁਪੁਰਾ, ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਅਤੇ ਹੋਰ ਵਰਕਰ ਸਾਥੀ ਮੋਜ਼ੂਦ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …