ਅੰਮ੍ਰਿਤਸਰ, 18 ਮਈ (ਸੁਖਬੀਰ ਸਿੰਘ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੀ ਕੇਂਦਰੀ ਕਮੇਟੀ ਦੇ ਫੈਸਲੇ ਤਹਿਤ ਲਿਬਰੇਸ਼ਨ ਦੀ ਸੂਬਾ ਕਮੇਟੀ ਵਲੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਹਮਾਇਤ ਦੇਣ ਦੇ ਫੈਸਲੇ ਤਹਿਤ ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਜਨਾਲਾ ਵਿਖੇ ਇੱਕ ਬਹੁਤ ਵੱਡੀ ਰੈਲੀ ਕੀਤੀ ਗਈ।ਇਸ ਸਮੇਂ ਗੁਰਮੀਤ ਸਿੰਘ ਬਖਤਪੁਰਾ ਅਤੇ ਲਿਬਰੇਸ਼ਨ ਪਾਰਟੀ ਦੇ ਮਾਝਾ ਜ਼ੋਨ ਦੇ ਇੰਚਾਰਜ ਬਲਬੀਰ ਸਿੰਘ ਮੂਧਲ ਨੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪਾਰਟੀ ਵਲੋਂ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।ਉਹਨਾਂ ਕਿਹਾ ਕਿ ਗੁਰਜੀਤ ਸਿੰਘ ਔਜਲਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਲੋਕਾਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾਵੇਗਾ।ਉਹਨਾਂ ਵਲੋਂ ਇਸ ਸਮੇਂ ਸਮੁੱਚੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਸਾਥੀਆਂ ਨੂੰ ਫਿਰਕੂ ਅਤੇ ਫਾਸ਼ੀਵਾਦ ਤਾਕਤਾਂ ਨੂੰ ਹਰਾਉਣ ਲਈ ਵੀ ਅਪੀਲ ਕੀਤੀ।ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਫਿਰਕਾਪ੍ਰਸਤੀ ਦੀ ਰਾਜਨੀਤੀ ਜੋ ਭਾਜਪਾ ਕਰ ਰਹੀ ਹੈ, ਲੋਕਾਂ ਦੇ ਹਿੱਤ ਵਿੱਚ ਨਹੀਂ ਹੈ।ਇਸ ਲਈ ਉਹਨਾਂ ਨੂੰ ਹਰਾਉਣ ਦੀ ਬਹੁਤ ਜਰੂਰਤ ਹੈ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਬਖਤਪੁਰਾ, ਬਲਬੀਰ ਸਿੰਘ ਮੂਧਲ, ਮੰਗਲ ਸਿੰਘ ਧਰਮਕੋਟ, ਲਾਡੀ ਨਰਿੰਦਰ ਤੇੜਾ, ਬਲਬੀਰ ਸਿੰਘ ਝਾਮਕਾ, ਲਖਬੀਰ ਸਿੰਘ ਤੇੜਾ, ਨਿਰਮਲ ਸਿੰਘ ਛੱਜਲਵੱਡੀ, ਦਲਵਿੰਦਰ ਪੰਨੂੰ, ਗੁਰਪਿੰਦਰ ਕੌਰ ਨਵਾਂ ਪਿੰਡ, ਮਨਜੀਤ ਸਿੰਘ ਗਹਿਰੀ, ਸ਼ਮਸ਼ੇੇਰ ਸਿੰਘ ਹੇਰ, ਜਸਬੀਰ ਕੌਰ ਹੇਰ ਆਦਿ ਆਗੂ ਹਾਜ਼ਰ ਸਨ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …