Sunday, April 27, 2025

ਇਨਕਮ ਟੈਕਸ ਦਫ਼ਤਰ ਵਿਖੇ ਬਣਾਈ ਗਈ ਵੋਟਰ ਜਾਰਾਰੂਕਤਾ ਰੰਗੋਲੀ

ਅੰਮ੍ਰਿਤਸਰ 21 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਅਗਵਾਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ‘ਤੇ ਆਗਾਮੀ ਲੋਕ ਸਭਾ ਚੋਣਾਂ-2024 ਵਿੱਚ ਆਮ ਲੋਕਾਂ ਵੋਟ ਪਾਉਣ ਲਈ ਪ੍ਰੇਰਿਤ ਕਰਨ ਲਈ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਸਵੀਪ ਰੰਗੋਲੀਆਂ ਬਣਵਾਈਆਂ ਜਾ ਰਹੀਆਂ ਹਨ।ਇਸੇ ਲੜੀ ਵਜੋਂ ਇਨਕਮ ਟੈਕਸ ਵਿਖੇ ਸਵੀਪ ਰੰਗੋਲੀ ਬਣਾਈ ਗਈ।ਜਿਸ ਨੂੰ ਆਮ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।ਇਹਨਾਂ ਰੰਗੋਲੀਆਂ ਨੂੰ ਬਣਾਉਣ ਵਾਲੀ ਟੀਮ ਦੇ ਇੰਚਾਰਜ ਸੰਜੇ ਕੁਮਾਰ ਨੇ ਦੱਸਿਆ ਕਿ ਵੋਟ ਹਰ ਨਾਗਰਿਕ ਦਾ ਹੱਕ ਹੈ ਅਤੇ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਇਸ ਸਬੰਧੀ ਵੱਡੇ ਪੱਧਰ ‘ਤੇ ਸਵੀਪ ਗਤਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਉਹ ਆਪਣੇ ਰੰਗੋਲੀ ਆਰਟ ਰਾਹੀਂ ਲੋਕਾਂ ਤੱਕ ਚੋਣ ਸੁਨੇਹਾ ਪਹੁੰਚਾ ਰਹੇ ਹਨ।ਉਹਨਾਂ ਵਲੋਂ ਹੁਣ ਤੱਕ ਹਵਾਈ ਅੱਡੇ, ਹੈਰੀਟੇਜ਼ ਸਟਰੀਟ, ਅਟਾਰੀ ਬਾਰਡਰ, ਜਲ੍ਹਿਆਂਵਾਲਾ ਬਾਗ ਸਮੇਤ 15 ਤੋਂ ਵੱਧ ਥਾਵਾਂ ‘ਤੇ ਰੰਗੋਲੀ ਬਣਾਈ ਜਾ ਚੁੱਕੀ ਹੈ।
ਇਸ ਮੌਕੇ ਟੀਮ ਦੇ ਹੋਰ ਮੈਂਬਰ ਸਰਬਜੀਤ ਸਿੰਘ, ਚਰਨਜੀਤ ਸਿੰਘ, ਯੋਗਪਾਲ, ਜਗਦੀਪਕ ਸਿੰਘ, ਗੁਰਬਖ਼ਸ਼ ਸਿੰਘ ਅਤੇ ਜਗਜੀਤ ਸਿੰਘ ਵੀ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …