Thursday, December 26, 2024

ਸੰਧੂ ਸਮੁੰਦਰੀ ਦੀਆਂ ਭੈਣਾਂ ਨੇ ਚਵਿੰਡਾ ਦੇਵੀ ਵਿਖੇ ਘਰ ਘਰ ਵੋਟਾਂ ਮੰਗੀਆਂ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੀ ਚੋਣ ਮੁਹਿੰਮ ਸਿਖ਼ਰਾਂ ਵੱਲ ਵੱਧ ਰਹੀ ਹੈ।ਅੱਜ ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ਵਿੱਚ ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਦੀਆਂ ਭੈਣਾਂ ਸੁਖਪਾਲ ਕੌਰ ਅਤੇ ਭਗਵੰਤ ਕੌਰ ਨੇ ਭਾਜਪਾ ਮਹਿਲਾ ਆਗੂ ਸਤਵਿੰਦਰ ਕੋਰ ਛੀਨਾ, ਬੀਬੀ ਅਮਰਜੀਤ ਕੌਰ ਚਵਿੰਡਾ ਦੇਵੀ, ਬੀਬੀ ਬੀਰੋ, ਵਿਨੋਦ ਪਰੁੰਗ, ਸੰਨ੍ਹੀ ਬਾਵਾ, ਰਿੰਕੂ ਮਹਿੰਦਰੂ, ਵਿੱਕੀ ਭੰਡਾਰੀ ਅਤੇ ਹੋਰ ਸਮੱਰਥਕਾਂ ਨਾਲ ਘਰ-ਘਰ ਜਾ ਕੇ ਵੋਟਾਂ ਮੰਗੀਆਂ।ਭੈਣ ਸੁਖਪਾਲ ਕੌਰ ਨੇ ਸੰਧੂ ਸਮੁੰਦਰੀ ਨੂੰ ਵੱਡੀ ਲੀਡ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ।ਦੋਨਾਂ ਭੈਣਾਂ ਨੇ ਚਵਿੰਡਾ ਦੇਵੀ ਵਿੱਚ ਸਥਿਤ ਮਾਤਾ ਚਵਿੰਡਾ ਦੇਵੀ ਦੇ ਪੁਰਾਤਨ ਅਤੇ ਇਤਿਹਾਸਕ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਨਾਰੀਅਲ ਚੜ੍ਹਾ ਕੇ ਦੇਵੀ ਮਾਤਾ ਨੂੰ ਮੱਥਾ ਟੇਕਿਆ।ਪੁਜਾਰੀਆਂ ਨੇ ਚੁੰਨੀਆਂ ਦੇ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ।

Check Also

ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ

ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …