ਹਾਦਸਿਆਂ ਦੇ ਰੂ-ਬ-ਰੂ ਹੋਇਆ ਹਾਂ ਸਦਾ ਮੈਂ।
ਯਾਰਾ ਤੇਰੀ ਦੀਦ ਲਈ ਰੋਇਆ ਹਾਂ ਸਦਾ ਮੈਂ।
ਤੜਫਿਆ ਹਾਂ ਲੁੜਛਿਆ ਹਾਂ ਬਿਖਰਿਆ ਤੇ ਟੁੱਟਿਆ,
ਜਿਸਮ ਤੋਂ ਲੈ ਜ਼ਿਹਨ ਤੱਕ ਕੋਹਿਆ ਹਾਂ ਸਦਾ ਮੈਂ।
ਨਾਜ਼ੁਕ ਨਰਮ ਨਿਮਾਣਾ ਲੱਗਦਾ ਕੰਡਿਆਂ ਨੂੰ,
ਫੁੱਲਾਂ ਦੇ ਲਈ ਪੱਥਰ ਲੋਹਿਆ ਹਾਂ ਸਦਾ ਮੈਂ।
ਤੇਰੀਆਂ ਸੱਧਰਾਂ ਅਰਮਾਨਾਂ ਦਾ ਕਾਤਲ ਹਾਂ ਭਾਵੇਂ,
ਆਪਣੇ ਵੀ ਜਜ਼ਬਾਤਾਂ ਤੋਂ ਖੋਹਿਆ ਹਾਂ ਸਦਾ ਮੈਂ।
ਸਾਹਾਂ ਦਾ ਚੱਲਣਾ ਹੀ ਜ਼ਿੰਦਗੀ ਨਹੀਂ ਹੁੰਦੀ,
ਜਿਊਂਦਾ ਜਾਗਦਾ ਤੁਰਦਾ ਵੀ ਮੋਇਆ ਹਾਂ ਸਦਾ ਮੈਂ।
ਕਵਿਤਾ 0906202401
ਡਾ. ਆਤਮਾ ਸਿੰਘ ਗਿੱਲ
ਮੋ- 9878883680