Saturday, June 22, 2024

ਸੋਚ ਦੇ ਪਰਿੰਦੇ

ਇੱਕ ਫੋਰੇ, ਦੁਨੀਆਂ ਬਿਆਨ ਕਰ ਦੇਵਾਂ
ਇੱਕ ਪਲ, ਵਿੱਚ ਸੁਪਨੇ ਸਾਕਾਰ ਕਰ ਦੇਵਾਂ
ਰੱਬੀ ਦੇਖਕੇ ਨਜ਼ਾਰੇ, ਟੁੱਟ ਜਾਂਦੇ ਅਕਲਾਂ ਦੇ ਜ਼ਿੰਦੇ
ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ।
ਮਚਲਦਾ ਏ ਦਿਲ, ਰੰਗ ਦੇਖ ਕੁਦਰਤੀ
ਇੱਕ ਹੀ ਨਜ਼ਾਰਾ ਤੱਕਾਂ, ਟਿਕਦੀ ਏ ਸੁਰਤੀ
ਜਿਉਣ ਦੀ ਤਮੰਨਾ ਆਓਂਦੀ
ਮਿਲਦੇ ਆ ਜਦੋਂ ਯਾਰਾਂ ਦੇ ਕੰਧੇ
ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ।
ਦੁੱਖਾਂ-ਸੁੱਖਾਂ ਦੇ ਪਰੋ ਮੋਤੀ, ਬਣੀ ਜ਼ਿੰਦਗੀ ਦੀ ਮਾਲਾ
ਢਹਿ ਜਾਂਦਾ ਦਿਲ, ਕਿਤੇ ਵਿੱਚ ਉਡਦਾ ਬਹਾਰਾਂ
ਪੈਰ ਧਰੀਏ ਨਾ ਓਥੇ, ਜਿਥੇ ਹੋਈਏ ਸ਼ਰਮਿੰਦੇ
ਬੜੀ ਦੂਰ ਜਾਂਦੇ ਮੇਰੀ ਸੋਚ ਦੇ ਪਰਿੰਦੇ।
ਮੰਗਦੇ ਆ ਅਜ਼ਾਦੀ, ਹਰ ਪਲ ਹਵਾਵਾਂ ਦੀ
ਦਿਲ ਵਿੱਚ ਆਵੇ ਜੋ, ਬੱਸ ਲਿਖ ਹੀ ਦਿੰਦੇ
ਪਿੰਜ਼ਰੇ `ਚ ਬੰਦ ਨਾ ਹੁੰਦੇ, ਕਲਮ ਮੇਰੀ ਦੇ ਪਰਿੰਦੇ
ਬੜੀ ਦੂਰ ਜਾਂਦੇ, ਮੇਰੀ ਸੋਚ ਦੇ ਪਰਿੰਦੇ।
ਕਵਿਤਾ 0906202402

ਸੰਦੀਪ ਸਿੱਧੂ ਬਡਰੁੱਖਾਂ

Check Also

ਪੁਲਿਸ ਮੁਲਾਜ਼ਮ ਪਭਜੋਤ ਸਿੰਘ ਦੇ ਬੇਵਕਤੀ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 22 ਜੂਨ (ਜਗਸੀਰ ਲੌਂਗਵਾਲ) – ਦੇਸ਼ ਭਗਤ ਯਾਦਗਾਰ ਕਮੇਟੀ, ਤਰਕਸ਼ੀਲ ਸੁਸਾਇਟੀ ਪੰਜਾਬ, ਸਲਾਈਟ ਇੰਪਲਾਈਜ਼ …