Tuesday, July 2, 2024

ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਮੁਸਲਿਮ ਭਾਈਚਾਰੇ ਵਲੋਂ ਸੰਗਤਾਂ ਦੀ ਸੇਵਾ ਅਤੇ ਵਿਸ਼ੇਸ਼ ਤੌਰ ‘ਤੇ ਗੁਰੂ ਸਾਹਿਬ ਦਾ ਸਤਿਕਾਰ

ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਤੋਂ ਸ਼ਾਮ ਦੇ ਸਮੇਂ ਸਜਾਇਆ ਗਿਆ।ਸੁੰਦਰ ਸਜਾਈ ਪਾਲਕੀ ਵਾਲੀ ਗੱਡੀ ਵਿੱਚ ਸੁਸ਼ੋਭਿਤ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਭਾਈ ਰਣਧੀਰ ਸਿੰਘ ਹੈਡ ਗ੍ਰੰਥੀ ਵਲੋਂ ਕੀਤੀ ਗਈ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ, ਮੋਹਨ ਸਿੰਘ ਸਕੱਤਰ, ਗੁਰਮੀਤ ਸਿੰਘ ਖਜਾਨਚੀ, ਲਖਵੀਰ ਸਿੰਘ ਲੱਖਾ, ਹਰਬੰਸ ਸਿੰਘ ਕੁਮਾਰ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ।
ਜਸਵਿੰਦਰ ਸਿੰਘ ਪ੍ਰਿੰਸ ਮੁਖੀ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ, ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਸਕੱਤਰ, ਗੁਲਜਾ਼ਰ ਸਿੰਘ ਜਥੇਬੰਦਕ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸੁਖਦੇਵ ਸਿੰਘ ਰਤਨ ਪ੍ਰਧਾਨ ਗੁਰਦੁਆਰਾ ਭਗਤ ਨਾਮਦੇਵ ਜੀ, ਸਰਬਜੀਤ ਸਿੰਘ ਰੇਖੀ ਚੇਅਰਮੈਨ ਸਹਾਰਾ ਫਾਊਂਡੇਸ਼ਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਜਤਿੰਦਰ ਪਾਲ ਸਿੰਘ ਹੈਪੀ, ਮਨਪ੍ਰੀਤ ਸਿੰਘ ਗੋਲਡੀ, ਡਾ. ਜਸਕਰਨ ਸਿੰਘ ਖੁਰਮੀ, ਹਰਵਿੰਦਰ ਸਿੰਘ ਬਿੱਟੂ, ਹਰਜੀਤ ਸਿੰਘ ਪਾਹਵਾ, ਆਰ.ਕੇ ਫੋਟੋਗ੍ਰਾਫਰ, ਸੰਜੇ ਕੁਮਾਰ ਬੰਟੀ, ਰਾਕੇਸ਼ ਕੁਮਾਰ ਕੇ.ਸੀ, ਰਾਜ ਕੁਮਾਰ ਰਾਜੂ, ਸੁਖਵੰਤ ਸਿੰਘ, ਅਰਵਿੰਦਰ ਪਾਲ ਸਿੰਘ ਪਿੰਕੀ ਦੀ ਦੇਖ-ਰੇਖ ਹੇਠ ਅਤੇ ਨਗਾਰੇ ਦੀਆਂ ਚੋਟਾਂ, ਜੈਕਾਰਿਆਂ ਦੀ ਗੂੰਜ਼ ਅਤੇ ਸੰਨੀ ਖਾਲਸਾ ਬਰਾਸ ਬੈਂਡ ਦੀਆਂ ਮਿੱਠੀਆਂ ਧੁਨਾਂ ਨਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ, ਬਜ਼ਾਰਾਂ ਵਿਚੋਂ ਲੰਘਦਾ ਹੋਇਆ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।
ਭਾਈ ਪ੍ਰਭਜੋਤ ਸਿੰਘ ਖਾਲਸਾ ਦੇ ਰਾਗੀ ਜਥੇ, ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਗੁਰਮੀਤ ਕੌਰ, ਕਿਰਨ ਦੂਆ, ਮਨੀਸ਼ਾ ਰਾਣੀ, ਸਿਮਰਨਜੀਤ ਕੌਰ, ਸਵਰਨ ਕੌਰ , ਗੁਰਲੀਨ ਕੌਰ, ਸੁਰਿੰਦਰ ਕੌਰ, ਮਨਜੀਤ ਕੌਰ, ਮਨਪ੍ਰੀਤ ਕੌਰ, ਪਰਮਜੀਤ ਕੌਰ, ਹਰਵਿੰਦਰ ਕੌਰ ਆਦਿ ਤੋਂ ਇਲਾਵਾ ਕਰਤਾਰ ਸਿੰਘ, ਚਰਨਜੀਤ ਪਾਲ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਦਲਵੀਰ ਸਿੰਘ ਬਾਬਾ,ਹਰਵਿੰਦਰ ਸਿੰਘ ਪੱਪੂ, ਮਨਪ੍ਰੀਤ ਸਿੰਘ ਗੋਲਡੀ ਆਦਿ ਨੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਵਿਸਮਾਦ ਮਈ ਮਾਹੌਲ ਸਿਰਜ਼ ਦਿੱਤਾ।ਨਗਰ ਕੀਰਤਨ ਦੇ ਰਸਤੇ ਵਿੱਚ ਰਾਮ ਮੰਦਰ ਵਲੋਂ ਪੂਰਨ ਚੰਦ ਤੇ ਕ੍ਰਿਸ਼ਨ ਕੁਮਾਰ ਨੇ ਗੁਰਦੁਆਰਾ ਸਾਹਿਬ ਨਾਨਕਪੁਰਾ ਵਲੋਂ ਗੁਰਵਿੰਦਰ ਸਿੰਘ ਸਰਨਾ, ਪਰਮਿੰਦਰ ਸਿੰਘ ਸੋਬਤੀ, ਗੁਰਜੰਟ ਸਿੰਘ, ਭਾਈ ਸੁੰਦਰ ਸਿੰਘ ਹੈਡ ਗ੍ਰੰਥੀ ਦੀ ਅਗਵਾਈ ਵਿੱਚ, ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਜਗਤਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਕੁਲਵੀਰ ਸਿੰਘ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਗੁਰਧਿਆਨ ਸਿੰਘ ਅਤੇ ਬੀਬੀ ਬਲਵੰਤ ਕੌਰ ਦੀ ਅਗਵਾਈ, ਗੁਰਦੁਆਰਾ ਸਾਹਿਬ ਸੰਗਤਸਰ ਪੇਮ ਬਸਤੀ ਵਿਖੇ ਪਰਮਿੰਦਰ ਸਿੰਘ ਪ੍ਰਧਾਨ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਲੋਂ ਸੁਰਿੰਦਰ ਪਾਲ ਸਿੰਘ ਪੱਪੂ ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ‘ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਗੁਰੂ ਸਾਹਿਬ ਨੂੰ ਰੁਮਾਲੇ ਤੇ ਪ੍ਰਸ਼ਾਦ ਭੇਟ ਕਰਦਿਆਂ ਪੰਜ ਪਿਆਰਿਆਂ ਦਾ ਸਤਿਕਾਰ ਕੀਤਾ ਗਿਆ।
ਸਦਰ ਬਜ਼ਾਰ ਮਾਰਕੀਟ, ਪਟਿਆਲਾ ਗੇਟ ਸਾਹਨੀ ਸਾਇਕਲ ਸਟੋਰ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਰਾਜਵਿੰਦਰ ਸਿੰਘ ਲੱਕੀ ਪ੍ਰਧਾਨ, ਗੁਰਿੰਦਰ ਸਿੰਘ ਗੁਜਰਾਲ, ਅਮਰਿੰਦਰ ਸਿੰਘ ਮੌਖਾ, ਗੁਰਪ੍ਰੀਤ ਸਿੰਘ ਬਿੱਲੂ, ਜਸਵੀਰ ਸਿੰਘ ਖਾਲਸਾ, ਹਰਭਜਨ ਸਿੰਘ ਭੱਟੀ, ਜਸਵਿੰਦਰ ਸਿੰਘ ਸਾਹਨੀ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਬਿਨ, ਮਨਦੀਪ ਸਿੰਘ ਬੋਨੀ ਆਦਿ ਵਲੋਂ, ਸੁਨਾਮੀ ਗੇਟ ਮਸਜਿਦ ਦੇ ਵਿਖੇ ਮੁਸਲਿਮ ਭਾਈਚਾਰੇ ਵਲੋਂ ਮੁਹੰਮਦ ਸ਼ਹਿਜਾਦ ਇਮਾਮ, ਡਾ. ਵਸੀਮ ਅਕਰਮ, ਮੁਹੰਮਦ ਇਮਰਾਨ, ਸਾਬਰ ਅਲੀ ਅਤੇ ਸਾਥੀਆਂ ਵਲੋਂ ਸੀ੍ਰ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਸ਼ੇਸ਼ ਸਤਿਕਾਰ ਕੀਤਾ ਗਿਆ ਅਤੇ ਮਿੱਠੇ ਚਾਵਲਾਂ ਦਾ ਲੰਗਰ ਲਾਇਆ ਗਿਆ।
ਇਸੇ ਤਰ੍ਹਾਂ ਸਪਾਲ ਪਲਾਸਟਿਕ, ਅਵਤਾਰ ਸਿੰਘ ਪ੍ਰਵਾਰ, ਗੋਬਿੰਦਰ ਸ਼ਰਮਾ ਪਰਿਵਾਰ, ਹੈਪੀ ਬਿਊਟੀ ਸੈਂਟਰ, ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਲੋਂ ਬਲਦੇਵ ਸਿੰਘ, ਦਰਸ਼ਨ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ, ਗੁਰਤੇਜ ਸਿੰਘ, ਭਾਈ ਮੱਖਣ ਸਿੰਘ ਹੈਡ ਗ੍ਰੰਥੀ ਆਦਿ ਵਲੋਂ ਅਤੇ ਵੱਖ-ਵੱਖ ਬਜ਼ਾਰਾਂ ਵਿੱਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ, ਕੋਲਡ ਡਰਿੰਕਸ, ਜੂਸ, ਲੱਸੀ, ਮਿੱਠੇ ਚੌਲਾਂ ਦੇ ਨਾਲ ਵੱਖ-ਵੱਖ ਖਾਧ ਪਦਾਰਥਾਂ ਦੇ ਸਟਾਲ ਲਗਾਏ ਗਏ।ਸਮੂਹ ਸਟਾਲਾਂ ਦੇ ਮੁਖੀਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ।ਨਗਰ ਕੀਰਤਨ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਸਥਾਵਾਂ ਦੇ ਨੁਮਾਇੰਦਿਆ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਪੈਦਲ ਅਤੇ ਆਟੋ ਰਿਕਸ਼ਿਆਂ ਰਾਹੀਂ ਸ਼ਮੂਲੀਅਤ ਕੀਤੀ।ਨਗਰ ਕੀਰਤਨ ਲਈ ਭਾਈ ਪਿਆਰਾ ਸਿੰਘ, ਭਾਈ ਪਰਗਟ ਸਿੰਘ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ, ਮਨਮੋਹਨ ਸਿੰਘ ਰੇਖੀ, ਗੁਰਵਿੰਦਰ ਸਿੰਘ ਬੱਬੀ, ਹਰਪਿੰਦਰ ਸਿੰਘ, ਗੁਰਮੇਲ ਸਿੰਘ, ਕਰਮ ਸਿੰਘ, ਬਹਾਦਰ ਸਿੰਘ, ਹਰਜੀਤ ਸਿੰਘ ਪਵਾਰ, ਮਹਿੰਦਰ ਪਾਲ, ਰਣਜੀਤ ਸਿੰਘ, ਜਗਜੀਤ ਸਿੰਘ ਰਾਜਨ, ਰਾਜ ਕੁਮਾਰ ਰਾਜੂ ਪਰਿਵਾਰ, ਵਿੱਕੀ, ਰਿਸ਼ੂ, ਕਿਸ਼ਨ ਸਿੰਘ ਕੋਹਲੀ, ਹੈਪੀ ਰਿਕਸ਼ੇ ਵਾਲਾ, ਗੁਰਜੰਟ ਸਿੰਘ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਸ਼ਹੀਦੀ ਪੁਰਬ ਦਿਹਾੜੇ ਤੇ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ।ਇਸ ਤੋਂ ਇਲਾਵਾ ਦੰਦਾਂ ਦਾ ਚੈਕਅਪ ਕੈਂਪ ਅਤੇ ਸੰਜੀਵਨੀ ਨੇਚਰ ਕਿਉਰ ਹਸਪਤਾਲ ਵਲੋਂ ਫਰੀ ਕੈਂਪ ਲਗਾਏ ਜਾਣਗੇ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …