Tuesday, July 2, 2024

ਸ਼ਰਧਾ ਨਾਲ ਮਨਾਇਆ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ

ਸੰਗਰੂਰ, 12 ਜੂਨ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ, ਜਤਿੰਦਰ ਪਾਲ ਸਿੰਘ ਹੈਪੀ, ਗੁਰਮੀਤ ਸਿੰਘ ਖਜਾਨਚੀ, ਮੋਹਨ ਸਿੰਘ ਸਕੱਤਰ, ਹਰਬੰਸ ਸਿੰਘ ਕੁਮਾਰ, ਲਖਵੀਰ ਸਿੰਘ ਲੱਖਾ, ਡਾ. ਜਸਕਰਨ ਸਿੰਘ ਖੁਰਮੀ ਦੀ ਦੇਖ-ਰੇਖ ਹੇਠ ਹੋਏ ਗੁਰਮਤਿ ਸਮਾਗਮ ਦੌਰਾਨ ਭਾਈ ਰਣਧੀਰ ਸਿੰਘ ਹੈਡ ਗ੍ਰੰਥੀ ਦੀ ਨਿਗਰਾਨੀ ਹੇਠ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਰਾਜਵਿੰਦਰ ਸਿੰਘ ਲੱਕੀ ਪ੍ਰਧਾਨ ਦੀ ਅਗਵਾਈ ‘ਚ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ।ਉਪਰੰਤ ਵਿਸ਼ਾਲ ਕੀਰਤਨ ਦਰਬਾਰ ਵਿੱਚ ਭਾਈ ਸੁਖਵਿੰਦਰ ਸਿੰਘ ਨਾਭਾ ਸਾਹਿਬ (ਚੰਡੀਗੜ੍ਹ), ਤੰਤੀ ਸਾਜ਼ਾਂ ਵਾਲਾ ਜਥਾ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ, ਭਾਈ ਪ੍ਰਭਜੋਤ ਸਿੰਘ ਖਾਲਸਾ, ਸੁਰਿੰਦਰ ਪਾਲ ਸਿੰਘ ਸਿਦਕੀ, ਜਸਵਿੰਦਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਪ੍ਧਾਨ ਗੁਰਦੁਆਰਾ ਸਾਹਿਬ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਲਾਈ, ਜਦੋਂਕਿ ਗੁਰਿੰਦਰ ਸਿੰਘ ਗੁਜਰਾਲ ਨੇ ਪੰਚਮ ਪਾਤਿਸ਼ਾਹ ਦੀ ਲਾਸਾਨੀ ਸ਼ਹਾਦਤ ਬਾਰੇ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਦੱਸੀ।ਐਡਵੋਕੇਟ ਨਰਿੰਦਰ ਪਾਲ ਸਿੰਘ ਸਾਹਨੀ ਦੇ ਸਟੇਜ਼ ਸੰਚਾਲਨ ਕੀਤਾ।
ਸਿੰਘ ਐਡਵਰਟਾਇਜ਼ਰ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਗੋਲਡੀ, ਗੁਰਿੰਦਰਜੀਤ ਸਿੰਘ, ਵਿਜੈ ਦੀਪ ਸਿੰਘ, ਅਨੁਰੀਤ ਕੌਰ, ਸਿਮਰਨ ਕੌਰ ਅਤੇ ਸਟਾਫ ਵਲੋਂ ਸੰਗਤਾਂ ਲਈ ਤਰਬੂਜ਼ ਜੂਸ, ਗੂੰਦ ਕਤੀਰਾ, ਜ਼ਲਜੀਰਾ ਛਬੀਲ ਦੀ ਸੇਵਾ ਕੀਤੀ ਗਈ।ਨਾਗਰਾ ਸੇਵਾ ਟਰੀ ਗਰੁੱਪ ਦੇ ਨਰਿੰਦਰ ਪਾਲ ਸਿੰਘ ਨਾਗਰਾ, ਪ੍ਰੀਤਮ ਸਿੰਘ ਅਤੇ ਮਨਮੀਤ ਸਿੰਘ ਦੀ ਟੀਮ ਵਲੋਂ ਸੰਗਤਾਂ ਨੂੰ ਬੂਟੇ ਵੰਡਣ ਦੀ ਸੇਵਾ ਕੀਤੀ ਗਈ।ਸਮਾਗਮ ਲਈ ਹਰੀਸ ਅਰੋੜਾ ਦੀ ਅਗਵਾਈ ‘ਚ ਨਗਨ ਬਾਬਾ ਸਾਹਿਬ ਦਾਸ ਸੇਵਾ ਦਲ, ਸ਼ਹੀਦ ਬਾਬਾ ਦੀਪ ਸਿੰਘ ਸੇਵਾ ਸੁਸਾਇਟੀ, ਭਾਈ ਘਨ੍ਹਈਆ ਜੀ ਸੇਵਾ ਦਲ, ਮਾਤਾ ਭਾਨੀ ਜੀ ਭਲਾਈ ਸੇਵਾ ਕੇਂਦਰ, ਹਰਜੀਤ ਸਿੰਘ ਪਾਹਵਾ, ਹਰਵਿੰਦਰ ਸਿੰਘ ਬਿੱਟੂ, ਰਾਕੇਸ਼ ਕੁਮਾਰ ਕੇ.ਸੀ, ਰਾਜ ਕੁਮਾਰ ਰਾਜੂ ਪਰਿਵਾਰ, ਸੰਜੈ ਕੁਮਾਰ ਬੰਟੀ, ਸੁਖਵਿੰਦਰ ਸਿੰਘ ਸੁੱਖਾ, ਮਹਿੰਦਰ ਪਾਲ, ਆਰ.ਕੇ ਫੋਟੋਗ੍ਰਾਫਰ, ਕਿਸ਼ਨ ਸਿੰਘ ਕੋਹਲੀ, ਹਰਬੰਸ ਸਿੰਘ ਕੁੱਕ, ਭਾਈ ਚਮਕੌਰ ਸਿੰਘ ਨੇ ਵੱਖ-ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ।ਸਮੂਹ ਜਥਿਆਂ ਅਤੇ ਸਹਿਯੋਗੀਆਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਜਤਿੰਦਰ ਪਾਲ ਸਿੰਘ ਹੈਪੀ, ਲਖਵੀਰ ਸਿੰਘ ਲ ਖਾ, ਹਰਬੰਸ ਸਿੰਘ ਕੁਮਾਰ, ਮੋਹਨ ਸਿੰਘ, ਮਹਿੰਦਰ ਕੁਮਾਰ, ਹਰਜੀਤ ਸਿੰਘ ਪਾਹਵਾ, ਸੁਰਿੰਦਰ ਪਾਲ ਸਿੰਘ ਸਿਦਕੀ, ਅਰਵਿੰਦਰ ਪਾਲ ਸਿੰਘ ਪਿੰਕੀ, ਮੋਹਨ ਸਿੰਘ, ਗੁਰਮੀਤ ਪਾਲ ਸਿੰਘ ਛਾਬੜਾ, ਸੁਖਵਿੰਦਰ ਸਿੰਘ, ਗੁਰਮੀਤ ਕੌਰ ਆਦਿ ਨੇ ਸਨਮਾਨਿਤ ਕੀਤਾ।
ਇਸ ਮੌਕੇ ਸ਼ਹਿਰ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ, ਸੰਸਥਾਵਾਂ ਦੇ ਮੁਖੀ ਹਰਦੀਪ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ, ਜਗਜੀਤ ਸਿੰਘ ਭਿੰਡਰ, ਅਵਤਾਰ ਸਿੰਘ, ਜਸਵਿੰਦਰ ਪਾਲ ਸਿੰਘ, ਪ੍ਰੀਤਮ ਸਿੰਘ, ਅਮਰਿੰਦਰ ਸਿੰਘ ਮੌਖਾ, ਈਮਾਨਪ੍ਰੀਤ ਸਿੰਘ, ਗੁਲਜ਼ਾਰ ਸਿੰਘ, ਕਰਤਾਰ ਸਿੰਘ, ਹਰਵਿੰਦਰ ਸਿੰਘ ਪੱਪੂ, ਗੁਰਵਿੰਦਰ ਸਿੰਘ ਸਰਨਾ, ਸੁਖਪਾਲ ਸਿੰਘ ਗਗੜਪੁਰ, ਰਾਜ ਕੁਮਾਰ ਅਰੋੜਾ, ਸਰਬਜੀਤ ਸਿੰਘ ਰੇਖੀ, ਓ.ਪੀ ਅਰੋੜਾ, ਵਰਿੰਦਰ ਬਜਾਜ, ਪਰਵਿੰਦਰ ਸਿੰਘ ਪੱਪੂ, ਬਾਬਾ ਪਿਆਰਾ ਸਿੰਘ, ਕੁਲਜੀਤ ਸਿੰਘ, ਜਤਿੰਦਰ ਸਿੰਘ ਰੇਖੀ, ਜਸਵੀਰ ਸਿੰਘ ਪਿੰਕਾ ਤੋਂ ਇਲਾਵਾ ਡਾ. ਹਰਜੀਤ ਕੌਰ, ਸਵਰਨ ਕੌਰ, ਗੁਰਲੀਨ ਕੌਰ, ਜੋਗਿੰਦਰ ਕੌਰ, ਗੁਰਵਿੰਦਰ ਕੌਰ, ਕਿਰਨ ਦੂਆ, ਜਸਵਿੰਦਰ ਕੌਰ, ਸਿਮਰਨਜੀਤ ਕੌਰ, ਦਰਸ਼ਨ ਕੌਰ, ਕਮਲਪ੍ਰੀਤ ਕੌਰ, ਡਾ. ਸਿਮਰਨ ਕੌਰ, ਚਰਨਜੀਤ ਕੌਰ, ਨਿਰਮਲ ਕੌਰ, ਇਸਤਰੀ ਸਤਿਸੰਗ ਸਭਾਵਾਂ ਸਮੇਤ ਸ਼ਹਿਰੀ ਸੰਗਤਾਂ ਨੇ ਵੱਡੀ ਗਿਣਤੀ ‘ਚ ਹਾਜ਼ਰੀ ਭਰੀ।ਸਮਾਗਮ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

 

 

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …