Friday, June 28, 2024

ਸਟੱਡੀ ਸਰਕਲ ਵਲੋਂ ‘ਆਓ ਰੰਗ ਭਰੀਏ’ ਮੁਕਾਬਲੇ ਦਾ ਆਯੋਜਨ

ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸੰਗਰੂਰ-ਬਰਨਾਲਾ-ਮਾਲੇਰਕੋਟਲਾ ਜ਼ੋਨ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ 7 ਰੋਜ਼ਾ ਗਿਆਨ ਅੰਜਨ ਗੁਰਮਤਿ ਸਮਰ ਕੈੰਪ ਨਿਰੰਤਰ ਜਾਰੀ ਹੈ।ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵਲੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ, ਇਤਿਹਾਸ, ਗੁਰਮਤਿ ਸਿਧਾਂਤਾਂ ਅਤੇ ਪੈਂਤੀ ਅੱਖਰੀ ਆਦਿ ਦਾ ਗਿਆਨ ਦਿੱਤਾ ਜਾ ਰਿਹਾ ਹੈ।ਕੈਂਪ ਦੇ ਪੰਜਵੇਂ ਦਿਨ ਕੈਂਪਰ ਬੱਚਿਆਂ ਦਰਮਿਆਨ “ਆਓ ਰੰਗ ਭਰੀਏ ਮੁਕਾਬਲੇ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਲੀਨ ਕੌਰ, ਪ੍ਰੋ. ਨਰਿੰਦਰ ਸਿੰਘ, ਗੁਲਜ਼ਾਰ ਸਿੰਘ ਦੀ ਦੇਖ-ਰੇਖ ਹੇਠ ਕਰਵਾਏ ਗਏ।ਪ੍ਰੋਗਰਾਮ ਦੀ ਆਰੰਭਤਾ ‘ਤੇ ਬੱਚਿਆਂ ਨੇ ਮੂਲ ਮੰਤਰ ਅਤੇ ਗੁਰਮੰਤਰ ਦਾ ਜਾਪ ਕੀਤਾ।ਇਹਨਾਂ ਮੁਕਾਬਲਿਆਂ ਲਈ ਜੂਨੀਅਰ ਅਤੇ ਸੀਨੀਅਰ ਸੈਕੰਡਰੀ ਦੋ ਗਰੁੱਪ ਬਣਾਏ ਗਏ, ਜਿਸ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।ਸਟੱਡੀ ਸਰਕਲ ਵਲੋਂ ਤਿਆਰ ਕੀਤੀ ਡਰਾਇੰਗ ਕਾਪੀ ‘ਆਓ ਰੰਗ ਭਰੀਏ’ ‘ਤੇ ਅਧਾਰਿਤ ਇਹ ਮੁਕਾਬਲੇ ਕਰਵਾਏ ਗਏ।ਖਾਲਸਾਈ ਨਿਸ਼ਾਨੀਆਂ, ਪੰਜ ਕਕਾਰ, ਖੰਡਾ-ਬਾਟਾ, ਸ਼ਸਤਰ, ਗੁਰ ਅਸਥਾਨ, ਝੂਲਤੇ ਨਿਸ਼ਾਨ ਸਾਹਿਬ, ਕਿਰਤ ਕਰੋ-ਨਾਮ ਜਪੋ-ਵੰਡ ਛਕੋ, ਐ ਨੌਜਵਾਨ ਟੋਪੀ ਨਹੀਂ ਦਸਤਾਰ ਸਜਾ ਆਦਿ ਸੰਦੇਸ਼ਾਂ ਦੇ ਦਰਸਾਏ ਗਏ ਸਕੈਚਾਂ ਨੂੰ ਬੱਚਿਆਂ ਨੇ ਬੜੀ ਨੀਝ ਨਾਲ ਤੇ ਰੰਗਾਂ ਨਾਲ ਭਰ ਕੇ ਖੂਬਸੂਰਤ ਕਲਾ ਕ੍ਰਿਤਾਂ ਬਣਾਈਆਂ।ਚਮਨਦੀਪ ਕੌਰ, ਜਸਵਿੰਦਰ ਕੌਰ, ਗੁਰਵਿੰਦਰ ਕੌਰ, ਰਵਨੀਤ ਕੌਰ ਸੁਖਪਾਲ ਸਿੰਘ ਗਗੜਪੁਰ, ਹਰਕੀਰਤ ਕੌਰ ਨੇ ਨਿਗਰਾਨ ਵਜੋਂ ਸੇਵਾ ਨਿਭਾਈ।
ਬਾਬਾ ਪਿਆਰਾ ਸਿੰਘ, ਭੁਪਿੰਦਰ ਕੌਰ, ਸਿਮਰਜੀਤ ਕੌਰ, ਪ੍ਮੋਦ ਕੁਮਾਰੀ, ਜਸਵੀਰ ਕੌਰ, ਕਿਰਨਪ੍ਰੀਤ ਕੌਰ, ਗੁਰਦੀਪ ਕੌਰ ਸਮੇਤ ਬੱਚਿਆਂ ਦੇ ਮਾਪਿਆਂ ਨੇ ਹਾਜਰੀ ਭਰ ਕੇ ਪ੍ਰਤੀਯੋਗੀਆਂ ਦਾ ਉਤਸ਼ਾਹ ਵਧਾਇਆ। ਕੈਂਪਰਾਂ ਨੂੰ ਰਿਫਰੈਸ਼ਮੈਂਟ ਦੀ ਸੇਵਾ ਭਾਈ ਘਨ੍ਹਈਆ ਜੀ ਸੇਵਾ ਦਲ ਵਲੋਂ ਨਿਭਾਈ ਗਈ। ਤਾਲਮੇਲ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਪ੍ਰੀਤ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ ਨੇ ਸਟੱਡੀ ਸਰਕਲ ਵਲੋਂ ਕੀਤੇ ਇਸ ਵਿਲੱਖਣ ਮੁਕਾਬਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ 15 ਜੂਨ ਨੂੰ ਕੈਂਪਰਾਂ ਦੇ ਗੁਰਮਤਿ ਪ੍ਸ਼ਨੋਤਰੀ ਮੁਕਾਬਲੇ ਹੋਣਗੇ ਅਤੇ ਆਖਰੀ ਦਿਨ 16 ਜੂਨ ਨੂੰ ਕਵੀ ਦਰਬਾਰ ਤੋਂ ਬਾਅਦ ਇਨਾਮ ਵੰਡ ਸਮਾਗਮ ਸਵੇਰੇ 10.00 ਵਜੇ ਹੋਵੇਗਾ।ਇਸ ਦੌਰਾਨ ਵੱਖ ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਸਮੇਤ ਸਾਰੇ ਕੈਂਪਰਾਂ ਦਾ ਸਨਮਾਨ ਕੀਤਾ ਜਾਵੇਗਾ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …