Wednesday, June 26, 2024

ਮਾਤਾ ਕਮਲ ਮੈਨਨ ਦੀ ਅਗਵਾਈ ‘ਚ ਕੀਰਤਨ ਮੰਡਲ ਨੇ ਲਗਾਇਆ ਸਮੋਸੇ ਤੇ ਜਲੇਬੀਆਂ ਦਾ ਲੰਗਰ

ਸੰਗਰੂਰ, 14 ਜੂਨ (ਜਗਸੀਰ ਲੌਂਗੋਵਾਲ) – ਮਾਤਾ ਕਮਲ ਮੈਨਨ ਦੀ ਅਗਵਾਈ ਹੇਠ ਕੀਰਤਨ ਮੰਡਲ ਵਲੋਂ ਰਾਮਨਗਰ ਵਿੱਚ ਸਮੋਸੇ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ।ਮਾਤਾ ਕਮਲ ਮੈਨਨ ਨੇ ਕਿਹਾ ਕਿ ਇਥੇ 14 ਸਾਲਾਂ ਤੋਂ ਲਗਾਤਾਰ ਕੀਰਤਨ ਕੀਤਾ ਜਾ ਰਿਹਾ ਹੈ ਅਤੇ ਰਾਧਾ ਅਸ਼ਟਮੀ, ਕ੍ਰਿਸ਼ਨ ਅਸ਼ਟਮੀ ਅਤੇ ਕਈ ਹੋਰ ਤਿਉਹਾਰਾਂ ਤੇ ਅਲੱਗ ਅਲੱਗ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਸਮਾਜਿਕ ਕਲਿਆਣ ਲਈ ਗਊਆਂ ਦੀ ਸੇਵਾ ਅਤੇ ਹੋਰ ਕਈ ਕੰਮ ਕੀਤੇ ਜਾਂਦੇ।ਅੱਜ ਇਥੇ ਲੋਕਾਂ ਲਈ ਸਮੋਸੇ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸਾਹ ਹੈ।ਇਸ ਮੌਕੇ ਬਿੱਟੀ ਸ਼ਰਮਾ, ਸੰਤੋਸ਼ ਰਾਣੀ, ਸਸੀ ਵਾਲਾ, ਦਰਸ਼ਨਾਂ ਰਾਣੀ, ਲਾਜਵੰਤੀ ਛਾਜਲੀ ਵਾਲੀ, ਕਾਜਲ ਰਾਣੀ, ਸਰੋਜ ਰਾਣੀ, ਸੱਤਿਆ ਦੇਵੀ, ਊਸ਼ਾ ਸ਼ਰਮਾ, ਬੋਲੀ ਰਾਣੀ, ਕਮਲੇਸ਼, ਸਰੋਜ ਰਾਣੀ, ਬੇਬੀ, ਅਨੀਤਾ ਰਾਣੀ, ਸ਼ੀਲਾ ਰਾਣੀ, ਲਕਸ਼ਮੀ ਰਾਣੀ, ਪੁਸ਼ਪਾ ਦੇਵੀ, ਅੰਜਨਾ ਰਾਣੀ, ਕੰਚਨ, ਸ਼ਕੁੰਤਲਾ ਦੇਵੀ, ਊਸ਼ਾ, ਬੀਨਾ ਦੇਵੀ, ਕਾਂਤਾ ਦੇਵੀ ਆਦਿ ਮੌਜ਼ੂਦ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …