Thursday, July 18, 2024

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 22 ਜੂੁਨ (ਸੁਖਬੀਰ ਸਿੰਘ) – ਘਨਸ਼ਾਮ ਥੋਰੀ ਡਿਪਟੀ ਕਿਮਸ਼ਨਰ-ਕਮ-ਚੇਅਰਮੈਨ-ਡੀ.ਬੀ.ਈ.ਈ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਗਿਆ।ਸ਼੍ਰੀਮਤੀ ਨੀਲਮ ਮਹੇ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਆਈ.ਸੀ.ਆਈ.ਸੀ.ਆਈ ਬੈਂਕ, ਕੇਅਰ ਹੈਲਥ ਇਨਸ਼ੋਰੈਂਸ ਕੰਪਨੀ ਲਿਮ, ਮੁਥੂਟ ਫਾਈਨੈਂਸ ਲਿਮ, ਐਲ.ਆਈ.ਸੀ ਆਫ ਇੰਡੀਆ, ਈ.ਬਾਏ, ਬਾਜ਼ਾਜ਼ ਅਲਾਇੰਜ਼ ਲਾਈਫ ਇੰਸ਼ੁਰੈਂਸ, ਪੁਖਰਾਜ ਹੈਲਥ ਕੇਅਰ ਪੀ.ਵੀ.ਟੀ ਆਦਿ ਕੰਪਨੀਆਂ ਨੇ ਭਾਗ ਲਿਆ ।
ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵਲੋਂ ਯੂਨਿਟ ਮੈਨੇਜਰ, ਏਜੰਸੀ ਮੈਨੇਜਰ, ਬਿਜ਼ਨਸ ਏਜੰਸੀ ਮੈਨੇਜਰ, ਬੀਮਾ ਸਲਾਹਕਾਰ, ਕਸਟਮਰ ਕੇਅਰ ਐਗਜ਼ੀਕਿਊਟਿਵ, ਜੂਨੀਅਰ ਰਿਲੇਸ਼ਨਸ਼ਿਪ ਐਗਜ਼ੀਕਿਊਟਿਵ, ਵੈਬ ਡਿਵੈਲਪਰ, ਡੇਟਾ ਐਂਟਰੀ ਆਪਰੇਟਰ, ਗ੍ਰਾਫਿਕਡਿਜ਼ਾਈਨਰ ਮੈਨੇਜਰ, ਹੈਲਪਰ ਆਦਿ ਅਸਾਮੀਆਂ ਲਈ ਚੋਣ ਕੀਤੀ ਗਈ।ਇਸ ਰੋਜ਼ਗਾਰ ਕੈਂਪ ਵਿੱਚ 159 ਉਮੀਦਵਾਰਾਂ ਨੇ ਭਾਗ ਲਿਆ ਅਤੇ 105 ਉਮੀਦਵਾਰਾਂ ਦੀ ਨੋਕਰੀ ਲਈ ਚੋਣ ਹੋਈ।

Check Also

ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦੇ ਅੰਤਰ ਜ਼ੋਨ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ

ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ …