Friday, June 28, 2024

ਅਮਰਬਾਥ ਯਾਤਰਾ ਲੰਗਰ ਭੰਡਾਰੇ ਲਈ ਰਾਸ਼ਨ ਦੇ ਟਰੱਕ ਰਵਾਨਾ

28 ਜੂਨ ਨੂੰ ਸ਼ਿਵ ਜਾਗਰਣ ਨਾਲ ਹੋਵੇਗੀ ਭੰਡਾਰੇ ਦੀ ਸ਼ੁਰੂਆਤ – ਅਸ਼ੋਕ ਬੇਦੀ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਅਮਰਨਾਥ ਯਾਤਰਾ ਦੇ ਸਬੰਧ ‘ਚ ਕਠੂਆ ਖਰੋਟ ਮੋੜ ਵਿਖੇ ਲੰਗਰ ਭੰਡਾਰੇ ਦਾ ਪ੍ਰਬੰਧ ਕਰਨ ਵਾਲੀ ਸੰਸਥਾ `ਸ਼ਿਵੋਹਮ ਸੇਵਾ ਮੰਡਲ` ਛੇਹਰਟਾ ਦੇ ਚੇਅਰਮੈਨ ਅਸ਼ੋਕ ਬੇਦੀ ਅਤੇ ਸੰਸਥਾ ਦੇ ਮੈਂਬਰਾਂ ਵਲੋਂ ਰਾਸ਼ਨ ਸਮੱਗਰੀ ਦਾ ਟਰੱਕ ਅੱਜ ਰਵਾਨਾ ਕੀਤਾ ਗਿਆ।ਪਰਮ ਸੰਤ ਅਦਵੈਤ ਸਵਰੂਪ ਆਰਤੀ ਦੇਵਾ ਜੀ ਮਹਾਰਾਜ ਅਤੇ ਗੋਲਬਾਗ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਹੰਤ ਵਿਸ਼ਾਲ ਸ਼ਰਮਾ ਨੇ ਟਰੱਕ ਰਵਾਨਾ ਕੀਤਾ।ਇਸ ਤੋਂ ਪਹਿਲਾਂ ਬਾਬਾ ਭੌੜੇ ਵਾਲਾ ਮੰਦਿਰ ਵਿੱਚ ਮਰਿਆਦਾ ਅਨੁਸਾਰ ਆਰਤੀ ਦੇਵਾ ਜੀ ਮਹਾਰਾਜ ਦੀ ਪੂਜਾ ਅਰਚਨਾ ਕੀਤੀ ਗਈ।
ਚੇਅਰਮੈਨ ਅਸ਼ੋਕ ਬੇਦੀ ਨੇ ਦੱਸਿਆ ਕਿ ਅਮਰਨਾਥ ਯਾਤਰਾ 29 ਜੂਨ ਨੂੰ ਸ਼ੁਰੂ ਹੋ ਰਹੀ ਹੈ।28 ਜੂਨ ਦੀ ਰਾਤ ਨੂੰ ਸ਼ਿਵੋਹਮ ਸੇਵਾ ਮੰਡਲ ਵਲੋਂ ਕਠੂਆ ਖਰੋਟ ਮੋੜ `ਚ ਲੰਗਰ ਭੰਡਾਰਾ ਸ਼ਿਵ ਜਾਗਰਣ ਨਾਲ ਸ਼਼ੁਰੂ ਕੀਤਾ ਜਾ ਰਿਹਾ ਹੈ।ਸ਼ਿਵ ਭੋਲੇ ਨਾਥ ਦੀ ਕਿਰਪਾ ਅਤੇ ਆਰਤੀ ਦੇਵਾ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਲੰਗਰ ਭੰਡਾਰੇ ਲਈ ਰਾਸ਼ਨ ਸਮੱਗਰੀ ਦੇ ਟਰੱਕ ਭੇਜੇ ਜਾ ਰਹੇ ਹਨ।ਆਰਤੀ ਦੇਵਾ ਜੀ ਮਹਾਰਾਜ ਵਲੋਂ ਸਭ ਕਾਰਜ਼ ਪੂਜਾ ਆਰਤੀ ਕੀਤੀ ਜਾਵੇਗੀ।ਲੰਗਰ ਭੰਡਾਰਾ 24 ਘੰਟੇ ਚੱਲੇਗਾ ਅਤੇ ਮੈਡੀਕਲ ਸਹੂਲਤ ਤੋਂ ਇਲਾਵਾ ਛੋਟੇ ਬੱਚਿਆਂ ਲਈ ਦੁੱਧ ਦੀ ਸੇਵਾ ਵੀ ਉਪਲੱਬਧ ਹੋਵੇਗੀ।
ਇਸ ਮੌਕੇ ਡਾ. ਅਸ਼ਵਨੀ ਮੰਨਣ, ਲਲਿਤ, ਡਿੰਪਲ ਪੰਡਿਤ, ਪਵਨ ਕੁਮਾਰ ਚੱਕੀਵਾਲੇ, ਆਪ ਆਗੂ ਮੁਖਵਿੰਦਰ ਸਿੰਘ, ਰਮਨ ਰੰਮੀ, ਦੀਪਕ ਖੰਨਾ, ਵਿੱਕੀ ਖੰਨਾ, ਵਿਨੈ ਸ਼ਰਮਾ, ਸੁਮਿਤ ਸ਼ਾਸਤਰੀ, ਗੋਇਲ ਜੀ, ਮਾਨਵ ਸੋਢੀ, ਵਿਪਨ ਸ਼ੁਕਲਾ, ਦੀਪਕ ਬਹਿਲ, ਡਾ. ਦੀਪਕ ਭਾਰਦਵਾਜ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …