ਸੰਗਰੂਰ, 25 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੀ ਮੀਟਿੰਗ ਬੀਕਾਨੇਰ ਸਵੀਟਸ ਵਿਖੇ ਹੋਈ।ਜਿਸ ਵਿੱਚ ਪਵਨ ਗੁਜਰਾਂ ਵਲੋਂ ਕਾਰਜਕਾਲ ਪੂਰਾ ਹੋਣ ‘ਤੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ।ਨਵੇਂ ਚੋਣ ਦੇ ਲਈ ਰਾਮਲਾਲ ਜੈਨ ਅਤੇ ਅਮਰਨਾਥ ਲਹਿਰਾ ਵਾਲਿਆਂ ਨੂੰ ਅਬਜ਼ਰਵਰ ਬਣਾਇਆ ਗਿਆ ਅਤੇ ਉਨਾਂ ਦੀ ਦੇਖ-ਰੇਖ ਦੇ ਵਿੱਚ ਸਰਬਸੰਮਤੀ ਨਾਲ ਨਰੇਸ਼ ਭੋਲਾ ਕੁਲਾਰ ਨੂੰ ਯੂਨਿਟ ਸੁਨਾਮ ਦਾ ਪ੍ਰਧਾਨ ਚੁਣਿਆ ਗਿਆ।ਨਰੇਸ਼ ਭੋਲਾ ਕੁਲਾਰ ਨੇ ਕਿਹਾ ਕਿ ਵਪਾਰੀਆਂ ਦੀ ਹਰ ਮੁਸ਼ਕਲ ਲਈ ਅੱਗੇ ਵਧ ਕੇ ਕੰਮ ਕੀਤਾ ਜਾਵੇਗਾ ਅਤੇ ਵਪਾਰੀਆਂ ਦੀ ਸੁਵਿਧਾ ਲਈ ਪ੍ਰਸਾਸ਼ਨ ਅਤੇ ਸਾਸ਼ਨ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।ਉਨਾਂ ਕਿਹਾ ਕਿ ਵਪਾਰ ਮੰਡਲ ਜਲਦ ਹੀ ਨਵੀਂ ਟੀਮ ਦਾ ਗਠਨ ਕੀਤਾ ਜਾਵੇਗਾ।
ਇਸ ਸਮੇਂ ਪਵਨ ਗੁਜਰਾਂ, ਅਮਰਨਾਥ, ਰਾਮਲਾਲ,ਦਰਸ਼ਨ ਖੁਰਮੀ, ਪਰਵੀਨ ਪਿੰਕੀ, ਬਿਕਰਮਜੀਤ ਸਿੰਘ, ਜਸਵੀਰ ਸਿੰਘ, ਸੋਨੂੰ ਵਰਮਾ, ਸੁਰੇਸ਼ ਬਾਂਸਲ, ਰਜੇਸ਼ ਬਾਂਸਲ, ਸੋਨੂ ਸਿੰਗਲਾ, ਰਮਨ ਗਰਗ, ਰਾਜੇਸ਼ ਪਾਲੀ, ਸੁਰਜੀਤ ਆਨੰਦ, ਰਜੇਸ਼ ਬਿੱਟੂ, ਚੰਦਰ ਪ੍ਰਕਾਸ਼ ਬੱਬੂ, ਸੋਮਨਾਥ ਵਰਮਾ, ਰਮੇਸ਼ ਲੱਕੀ, ਰਜੀਵ ਕੁਮਾਰ, ਰਕੇਸ਼ ਕਾਕਾ, ਪ੍ਰਵੀਨ ਜਖੇਪਲ, ਰਜੇਸ਼ ਜ਼ਿੰਦਲ, ਅਜੈ ਜਿੰਦਲ ਮਸਤਾਨੀ, ਲਕਸ਼ ਸੀ.ਏ, ਵਿਜੇ ਸਿੰਗਲਾ, ਕਾਲਾ ਸਹਿਗਲ, ਰਾਮ ਲਾਲ ਤਾਇਲ, ਰਕੇਸ਼ ਕੁਮਾਰ, ਪਾਲੀ ਸਿੰਘ, ਰਾਜਕੁਮਾਰ, ਦੀਪਕ ਗੋਲਡੀ ਤੇ ਜਗਬੀਰ ਸਿੰਘ ਭੰਮ ਆਦਿ ਮੌਜ਼ੂਦ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …