Monday, September 16, 2024

ਵਾਤਾਵਰਨ ਨੂੰ ਬਚਾਉਣ ਲਈ ਇੱਕ ਮੰਚ `ਤੇ ਇਕੱਤਰ ਹੋਈਆਂ ਸਮਾਜਸੇਵੀ ਸੰਸਥਾਵਾਂ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) – ਲਗਾਤਾਰ ਵਧ ਰਹੀ ਗਰਮੀ ਅਤੇ ਝੁਲਸ ਰਹੀ ਧਰਤੀ ਨੂੰ ਬਚਾਉਣ ਲਈ ਹੁਣ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਇੱਕ ਮੰਚ `ਤੇ ਆ ਕੇ ਕੰਮ ਕਰ ਰਹੀਆਂ ਹਨ।ਇਸੇ ਤਹਿਤ ਅੱਜ ਵੱਖ-ਵੱਖ ਸੰਸਥਾਵਾਂ ਵਲੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਅੰਦੇਲੀਬ ਔਜਲਾ ਨੇ ਸਾਂਝੀ ਛਾਂ ਫਾਊਂਡੇਸ਼ਨ ਨਾਲ ਮੀਟਿੰਗ ਕੀਤੀ।ਇਸ ਦੌਰਾਨ ਹਾਜ਼ਰ ਵੱਖ-ਵੱਖ ਜਥੇਬੰਦੀਆਂ ਨੇ ਕਿਹਾ ਕਿ ਇਸ ਸਮੇਂ ਧਰਤੀ ਨੂੰ ਬਚਾਉਣਾ ਬਹੁਤ ਜਰੂਰੀ ਹੈ।ਇਸ ਲਈ ਇਕ ਵਿਅਕਤੀ ਦੀ ਕੋਸ਼ਿਸ਼ ਹੀ ਕਾਫੀ ਨਹੀਂ ਹੋਵੇਗੀ, ਸਗੋਂ ਹਰ ਵਿਅਕਤੀ ਨੂੰ ਟ੍ਰੀ ਗਾਰਡ ਲਗਾ ਕੇ ਘੱਟੋ-ਘੱਟ ਦੋ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਚਾਹੀਦੀ ਹੈ।
ਮੀਟਿੰਗ ਦੌਰਾਨ ਅੰਦਲੀਬ ਔਜਲਾ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ।ਉਨਾਂ ਕਿਹਾ ਕਿ ਆਪਣੀ ਤਰਫੋਂ ਘੱਟੋ-ਘੱਟ 11000 ਅਤੇ ਵੱਖ-ਵੱਖ ਸਰਕਾਰੀ ਅਦਾਰਿਆਂ ਵਲੋਂ 10 ਲੱਖ ਬੂਟੇ ਲਗਾਉਣ ਦਾ ਟੀਚਾ ਹੈ।ਇਸ ਦੇ ਲਈ ਲੋਕਾਂ ਦੇ ਸਹਿਯੋਗ ਦੀ ਲੋੜ ਹੈ।ਉਨਾਂ ਅਪੀਲ ਕੀਤੀ ਕਿ ਕੁੱਝ ਲੋਕ ਮਿਲ ਕੇ ਕੋਈ ਖੇਤਰ ਚੁਣਨ ਅਤੇ ਫਿਰ ਉਸ ਨੂੰ ਗੋਦ ਲੈ ਕੇ ਪੌਦੇ ਲਗਾ ਕੇ ਉਨਾਂ ਦੀ ਸੰਭਾਲ ਕਰਨ।ਇਸ ਤੋਂ ਇਲਾਵਾ ਛੋਟੀਆਂ-ਛੋਟੀਆਂ ਥਾਵਾਂ `ਤੇ ਵੀ ਪੌਦੇ ਲਗਾ ਕੇ ਹਰਿਆਲੀ ਕੀਤੀ ਜਾ ਸਕਦੀ ਹੈ।ਮੀਟਿੰਗ ਦੌਰਾਨ ਅੰਮ੍ਰਿਤਸਰ ਵਿਕਾਸ ਮੰਚ, ਆਪ ਆਏ ਬਹਾਰ ਆਏ, ਮਿਸ਼ਨ ਆਗਾਜ਼, ਜੰਗਲਾਤ ਐਨ.ਜੀ.ਓ ਗਰੁੱਪ, ਧੰਨ ਧੰਨ ਬਾਬਾ ਦੀਪ ਸਿੰਘ ਹਰਿਆਵਲ ਸੋਸਾਇਟੀ ਸਮੇਤ ਹੋਰ ਜਥੇਬੰਦੀਆਂ ਹਾਜ਼ਰ ਸਨ, ਜਿਨ੍ਹਾਂ ਨੇ ਰੁੱਖ ਲਗਾਏ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ।
ਇਸ ਸਮੇਂ ਅੰਦੇਲੀਬ ਔਜਲਾ ਨੇ ਸਾਂਝੀ ਛਾਂ ਸੰਸਥਾ ਨੂੰ 100 ਟ੍ਰੀ ਗਾਰਡ, ਮਨਜੀਤ ਸਿੰਘ ਸੈਣੀ ਨੇ 50 ਟ੍ਰੀ ਗਾਰਡ ਅਤੇ ਅੰਮ੍ਰਿਤਸਰ ਸਕਾਈਲਾਈਨ ਬਿਲਡਰਜ਼ ਨੇ 25 ਟ੍ਰੀ ਗਾਰਡ ਭੇਟ ਕੀਤੇ, ਜੋ ਕਿ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਲਗਾਏ ਜਾਣਗੇ।

Check Also

ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …