Wednesday, July 3, 2024

ਦਸਤ ਰੋਕੂ ਮੁਹਿੰਮ ਤਹਿਤ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਹੋਈ

ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਜਿਲ੍ਹਾ ਪ੍ਰਸ਼ਾਸ਼ਣ ਦੇ ਸਹਿਯੋਗ ਨਾਲ ਸਿਹਤ ਵਿਭਾਗ ਵਲੋਂ ਗਰਮੀਆਂ ਵਿੱਚ ਬਰਸਤ ਦੇ ਮੌਸਮ ‘ਚ 5 ਸਾਲ ਤੋਂ ਛੋਟੇ ਬੱਚਿਆਂ ਨੂੰ ਦਸਤ ਰੋਗ ਤੋਂ ਬਚਾਉਣ ਲਈ 1 ਜੁਲਾਈ ਤੋਂ 31 ਅਗਸਤ 2024 ਤੱਕ ਇੱਕ ਵਿਸ਼ੇਸ਼ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੁਹਿੰਮ ਦੀ ਤਿਆਰੀ ਲਈ ਅੱਜ ਘਨਸ਼ਾਮ ਧੋਰੀ ਦੀ ਅਗਵਾਈ ਹੇਠ ਜਿਲ੍ਹਾ ਟਾਸਕ ਫੋਰਸ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਸੁਮੀਤ ਸਿੰਘ, ਜਿਲ੍ਹਾ ਟੀਕਾਕਰਣ ਅਫਸਰ ਡਾ. ਭਾਰਤੀ ਧਵਨ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ, ਵਿਸ਼ਵ ਸਿਹਤ ਸੰਸਥਾ ਵਲੋਂ ਡਾ. ਇਸ਼ਿਤਾ, ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ, ਸਮੂਹ ਸਿਹਤ ਅਧਿਕਾਰੀ ਅਤੇ ਸੀਨੀਅਰ ਮੈਡੀਕਲ ਅਫਸਰਾਂ ਵਲੋਂ ਸ਼ਿਰਕਤ ਕੀਤੀ ਗਈ।
ਜਿਲ੍ਹਾ ਟੀਕਾਕਰਣ ਅਫਸਰ ਡਾ. ਭਾਰਤੀ ਧਵਨ ਕਿਹਾ ਇਸ ਮੁਹਿੰਮ ਦਾ ਉਦੇਸ਼ ਆਮ ਲੋਕਾਂ ਨੂੰ ਦਸਤ ਰੋਗ ਦੇ ਕਾਰਣ, ਇਲਾਜ, ਸਾਵਧਾਨੀਆਂ ਅਤੇ ਵਿਸ਼ੇਸ਼ ਤੌਰ ‘ਤੇ ਹੈਂਡ ਵਾਸ਼ਿਗ ਤਕਨੀਕ ਬਾਰੇ ਸੁਚੇਤ ਕਰਨਾ ਹੈ, ਕਿਉਕਿ ਦਸਤ ਰੋਗ ਨਾਲ ਹੋਣ ਵਾਲੀਆ ਮੋਤਾਂ ਰੋਕਣਯੋਗ ਹਨ।ਉਨਾਂ ਨੇ ਆਏ ਹੋਏ ਵਿਭਾਗਾ ਜਿਵੇ (ਇਸਤਰੀ ਵਿਭਾਗ, ਸਿਖਿਆ ਵਿਭਾਗ, ਵਾਟਰ ਤੇ ਸੈਨੀਟੇਸ਼ਨ ਵਿਭਾਗ, ਕਾਰਪੋਰੇਸਨ) ਨੂੰ ਅਪੀਲ ਕੀਤੀ ਕਿ ਇਸ ਮਹਿੰਮ ਵਿੱਚ ਸਿਹਤ ਵਿਭਾਗ ਨੂੰ ਬਣਦਾ ਸਹਿਯੋਗ ਦਿੱਤਾ ਜਾਵੇ।ਸਕੂਲਾਂ ਵਿੱੱਚ ਸਵੇਰ ਦੀ ਅਸੈਂਬਲੀ ‘ਚ ਬੱਚਿਆ ਨੂੰ ਇਕੱਤਰ ਕਰਕੇ ਇਸ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਓ.ਆਰ.ਐਸ ਕਾਰਨਰ ਬਣਾਏ ਜਾਣ, ਹੈਂਡ ਵਾਸ਼ਿੰਗ ਤਕਨੀਕ ਅਤੇ ਖਾਸ ਤੌਰ ਤੇ ਓ.ਆਰ.ਐਸ ਦਾ ਘਰੇਲੂ ਘੋਲ ਬਣਾਓਣ ਦੀ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।ਵਿਸ਼ਵ ਸਿਹਤ ਸੰਸਥਾ ਵਲੋਂ ਡਾ. ਇਸ਼ਿਤਾ ਨੇ ਦੱਸਿਆ ਨੇ ਕਿ ਇਸ ਮੁਹਿੰਮ ਦੌਰਾਨ ਹਰੇਕ ਸਿਹਤ ਕੇਦਰ ਵਿਚੱ ਓ.ਆਰ.ਐਸ ਕਾਰਨਰ ਬਣਾਉਣੇ ਯਕੀਨੀ ਬਣਾਏ ਜਾਣਗੇ ਅਤੇ ਆਸ਼ਾ ਵਰਕਰਾਂ ਵਲੋ ਓ.ਆਰ.ਐਸ ਪੈਕਟ ਘਰਾਂ-ਘਰਾਂ ਵਿੱਚ ਵੰਡੇ ਜਾਣਗੇ ਤਾਂ ਕਿ ਇਨ੍ਹਾ ਬੱਚਿਆਂ ਵਿੱਚ ਦਸਤ ਕਾਰਣ ਹੋ ਰਹੀ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।
ਇਸ ਮੌਕੇ ਡਾ. ਮਨਮੀਤ ਕੌਰ, ਡਾ ਰਾਘਵ ਗੁਪਤਾ, ਸਮੂਹ ਸੀਨੀਅਰ ਅਫਸਰ ਅਤੇ ਸਟਾਫ ਮੋਜ਼ੂਦ ਸੀ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …