Friday, July 4, 2025
Breaking News

ਐਮ ਬੀ ਡੀ ਗਰੁੱਪ ਵਲੋਂ ਨੇਤਰਾ ਨਾਮਕ ਮੋਬਾਇਲ ਐਪਲੀਕੇਸ਼ਨ ਲਾਂਚ

PPN0501201511

ਬਠਿੰਡਾ, 5 ਜਨਵਰੀ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਐਮ ਬੀ ਡੀ ਗਰੁੱਪ ਵਲੋਂ ਨੇਤਰਾ ਮੋਬਾਇਲ ਐਪਲੀਕੇਸ਼ਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਮੋਗਾ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਮੁਕਤਸਰ ਜਿਲ੍ਹਿਆਂ ਤੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪਿੰਸੀਪਲਾਂ ਅਤੇ ਵਿਗਿਆਨ ਗਣਿਤ ਦੇ ਲੈਕਚਰਾਰਜ਼ ਨੇ ਭਾਗ ਲਿਆ।ਸੈਮੀਨਾਰ ਵਿਚ ਐਮ ਬੀ ਡੀ ਗਰੁੱਪ ਦੇ ਜ਼ੋਨਲ ਹੈਡ ਯੋਗੇਸ਼ ਸਕਸੈਨਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਕਾਰਜਕ੍ਰਮ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਨੇ ਗਣਿਤ ਦੇ ਮਾਹਿਰ ਜੇ ਪੀ ਮਹੇਦਰੂ, ਐਮ ਬੀ ਡੀ ਗਰੁੱਪ ਦੇ ਡੀ ਜੀ ਐਮ ਜਵਾਹਰ ਸ਼ਰਮਾਂ ਅਤੇ ਮਾਰਕਟਿੰਗ ਮੈਨੇਜਰ ਸੁਰਿੰਦਰ ਸ਼ਰਮਾਂ ਦੇ ਸਹਿਯੋਗ ਨਾਲ ਮਾਂ ਸਰਸਵਤੀ ਦੀ ਫੋਟੋ ਦੇ ਸਾਹਮਣੇ ਜਯੋਤੀ ਜਲਾ ਕੇ ਕੀਤਾ। ਇਸ ਮੌਕੇ ਗਰੁੱਪ ਦੇ ਜ਼ੋਨਲ ਹੈਡ ਯੋਗੇਸ਼ ਸਕਸੈਨਾ ਨੇ ਦੱਸਿਆ ਕਿ ਆਧੁਨਿਕ ਤਕਨੀਕ ਨਾਲ ਸਿਖਿਆ ਨੂੰ ਬੜਾਵਾ ਦੇਣ ਦੀ ਕੜੀ ਵਿਚ ਐਮ ਬੀ ਡੀ ਗਰੁੱਪ ਵਲੋਂ ਨੇਤਰਾ ਨਾਮਕ ਇਕ ਮੋਬਾਇਲ ਐਪਲੀਕੇਸ਼ਨ ਲਾਚ ਕੀਤੀ ਗਈ ਹੈ। ਇਸ ਤਕਨੀਕ ਨਾਲ ਸਕੂਲਾਂ ਦੇ ਵਿਦਿਆਰਥੀ ਅਤੇ ਲੈਕਚਰਾਰ ਉਨ੍ਹਾਂ ਦੀਆਂ ਪੁਸਤਕਾਂ ਵਿਚ ਛਪੀਆਂ ਫੋਟੋਆਂ ਨਾਲ ਸਬੰਧਤ ਵਿਸਥਾਰਤ ਜਾਣਕਾਰੀ ਪ੍ਰਾਪਤ ਕਰਨ ਲਈ ਆਡਿਓ ਅਤੇ ਵੀਡਿਓ ਤਕਨੀਕ ਲਾਈਵ ਵੇਖ ਸਕਣਗੇ। ਇਸ ਮੌਕੇ ਗਣਿਤ ਦੇ ਮਾਹਿਰ ਜੇ ਪੀ ਮਹੇਦਰੂ ਨੇ ਦੱਸਿਆ ਕਿ ਨੇਤਰਾ ਮੋਬਾਇਲ ਐਪਲੀਕੇਸ਼ਨ ਦੀ ਸਹਾਇਤਾ ਨਾਲ ਬੱਚਿਆਂ ਨੂੰ ਪੜਾਉਣ ਅਤੇ ਸਿਖਾਉਣ ਦੇ ਤਰੀਕੇ ਨੂੰ ਬਦਲਿਆ ਜਾ ਸਕਦਾ ਹੈ।ਉਨ੍ਹਾਂ ਨੇ ਦੱਸਿਆ ਕਿ ਨੇਤਰਾ ਮੋਬਾਇਲ ਐਪਲੀਕੇਸ਼ਨ ਦਾ ਯਤਨ ਸਮੇਂ ਦੀ ਮੰਗ ਨੂੰ ਵੇਖਦੇ ਹੋਏ ਤਕਨਾਲੋਜੀ ਨੂੰ ਨਾਲ ਲੈ ਕੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਲਈ ਕੀਤਾ ਗਿਆ ਹੈ। ਇਸ ਨਾਲ ਅਸੀਂ ਕਿਸੇ ਵੀ ਪੁਸਤਕ ਵਿਚ ਛਪੀ ਫੋਟੋ ਤੇ ਜਿਸ ਦੇ ਨੇਤਰਾ ਦਾ ਲੋਗੋ ਛਪਿਆ ਹੋਵੇ, ਡਿਵਾਇਸ ਉਪਰ ਲਿਜਾ ਕੇ ਕਲਿਕ ਕਰਕੇ ਉਸ ਨਾਲ ਸਬੰਧਤ ਪੂਰੀ ਜਾਣਕਾਰੀ ਲੈ ਸਕਦੇ ਹਾਂ।

ਐਮ ਬੀ ਡੀ ਗਰੁੱਪ ਦੇ ਡੀ ਜੀ ਐਮ ਜਵਾਹਰ ਸ਼ਰਮਾ ਨੇ ਦੱਸਿਆ ਕਿ ਐਮ ਡੀ ਗਰੁੱਪ ਭਾਰਤ ਵਿਚ ਅਜਿਹਾ ਪਹਿਲਾ ਗਰੁੱਪ ਹੈ। ਜਿਸ ਨੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਗਰੁੱਪ ਦੇ ਸੰਸਥਾਪਕ ਅਸ਼ੋਕ ਮਲਹੋਤਰਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਗਰੁੱਪ ਦੀ ਸੀਨੀਅਰ ਡਾਇਰੈਕਟਰ ਮੋਨਿਕਾ ਮਲਹੋਤਰਾ ਕੰਧਾਰੀ ਅਤੇ ਡਾਂਇਰੈਕਟਰ ਸੋਨਿਕਾ ਮਲਹੋਤਰਾ ਦੀ ਅਗਵਾਈ ਵਿਚ ਅਜਿਹਾ ਯਤਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮਾਜ ਵਿਚ ਆਧੁਨਿਕ ਸਿਖਿਆ ਨੂੰ ਪ੍ਰੋਤਸਾਹਤ ਕਰਨ ਲਈ ਐਨ ਜੀ ਓਜ਼ ਦੇ ਮਾਧਿਅਮ ਨਾਲ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸੈਮੀਨਾਰ ਵਿਚ 50 ਜਿਲ੍ਹਿਆਂ ਤੋਂ ਆਏ ਸੈਂਕੜੇ ਲੈਕਚਰਾਰ ਨੇ ਵੱਖ ਵੱਖ ਵਿਸ਼ਿਆ ਦੇ ਮਾਹਿਰਾਂ ਨਾਲ ਵਿਚਾਰ ਵਟਾਦਰਾਂ ਕਰਕੇ ਸਿਖਿਆ ਨੂੰ ਵਧੇਰੇ ਬਿਹਤਰ ਬਣਾਉਣ ਦੀ ਸਲਾਹ ਲਈ ਅਤੇ ਉਨ੍ਹਾਂ ਨੇ ਇਸ ਸੈਮੀਨਾਰ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿਚ ਅਜਿਹੇ ਸੈਮੀਨਾਰ ਆਯੋਜਿਤ ਕਰਨ ਦੀ ਮੰਗ ਕੀਤੀ। ਇਸ ਮੌਕੇ ਗਰੁੱਪ ਦੇ ਮਾਰਕੀਟਿੰਗ ਐਗਜ਼ੀਕਿਊਟਿਵ ਆਰ ਐਸ ਰੰਧਾਵਾ ਤਰਲੋਕ ਸਿੰਘ, ਪਵਨ ਜੈਸਵਾਲ, ਵਿਮਲ ਜੈਸਵਾਲ, ਅਤੇ ਮਹਾਬੀਰ ਸਿੰਘ ਆਦਿ ਵੀ ਹਾਜ਼ਰ ਸਨ। ਸੈਮੀਨਾਰ ਦੇ ਆਖਿਰ ਵਿਚ ਐਮ ਬੀ ਡੀ ਗਰੁੱਪ ਨੇ ਸੈਮੀਨਾਰ ਵਿਚ ਆਏ ਪਿੰਸੀਪਲਾਂ ਅਤੇ ਲੈਕਚਰਾਰਜ਼ ਨੁੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply