ਸੰਗਰੂਰ, 16 ਜੁਲਾਈ (ਜਗਸੀਰ ਲੌਂਗੋਵਾਲ) – ਵਾਤਾਵਰਨ ਨੂੰ ਬਚਾਉਣ ਸਬੰਧੀ ਕਈ ਸਮਾਜ ਸੇਵੀ ਸੰਸਥਾਵਾਂ ਚਾਰਾਜੋਈ ਕਰ ਰਹੀਆਂ ਹਨ।ਰੋਟਰੀ ਕਲੱਬ ਸੁਨਾਮ ਵਲੋਂ ਵੀ ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਦੀ ਅਗਵਾਈ ‘ਚ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼ ਤਹਿਸੀਲ ਸੁਨਾਮ ਦੇ ਕੰਪਲੈਕਸ ਤੋਂ ਕੀਤਾ ਗਿਆ।ਵਿਸ਼ੇਸ਼ ਤੌਰ ‘ਤੇ ਸ਼ਾਮਲ ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ ਨੇੇ ਰੁੱਖ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ।ਰੋਟਰੀ ਜਿਲ੍ਹਾ ਗਵਰਨਰ 23-24 ਘਨਸ਼ਾਮ ਕਾਂਸਲ ਨੇ ਵੀ ਆਪਣੇ ਵਿਚਾਰ ਰੱਖੇ।ਪ੍ਰਧਾਨ ਦਵਿੰਦਰ ਪਾਲ ਸਿੰਘ ਰਿੰਪੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਖਜ਼ਾਨਚੀ ਰਾਜਨ ਸਿੰਗਲਾ, ਸੈਕਟਰੀ ਹਨਿਸ ਸਿੰਗਲਾ, ਸੁਰਜੀਤ ਸਿੰਘ ਗਹੀਰ, ਬੰਦਲਿਸ਼, ਵਿਕਰਮ ਗਰਗ ਵਿੱਕੀ, ਗੋਪਾਲ ਗੁਪਤਾ, ਰਜੇਸ਼ ਡੱਲਾ, ਮਿੰਟੂ ਸਿੰਗਲਾ, ਮਨਪ੍ਰੀਤ ਬਾਂਸਲ, ਯਸ਼ਪਾਲ ਮੰਗਲਾ, ਬਿਕਰਮ ਗੋਇਲ, ਤਨੁਜ ਜ਼ਿੰਦਲ, ਕਮਲ ਗਰਗ, ਬਹਾਲ ਸਿੰਘ ਕਾਲੇਕਾ, ਪ੍ਰੋਫੈਸਰ ਵਿਜੇ ਮੋਹਨ, ਸੁਰੇਸ਼ ਗੋਇਲ ਸ਼ਸ਼ੀ, ਸੰਜੀਵ ਟਿਨੀ, ਸ਼ਿਵ ਜ਼ਿੰਦਲ, ਕੇਵਲ ਸਿੰਗਲਾ, ਰਮੇਸ਼ ਜ਼ਿੰਦਲ, ਅਤੁਲ ਗੁਪਤਾ, ਇੰਦਰ ਕੁਮਾਰ, ਨਵੀਨ ਗੋਇਲ, ਰਜਨੇਸ਼ ਕੁਮਾਰ, ਮਨੋਹਰ ਲਾਲ ਅਰੋੜਾ, ਸਤੀਸ਼ ਮਿੱਤਲ, ਸੰਦੀਪ ਜੈਨ, ਐਡਵੋਕੇਟ ਨਵੀਨ ਗਰਗ ਆਦਿ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …