ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਟ੍ਰੀ-ਪਲਾਂਟੇਸ਼ਨ ਕੀਤਾ ਗਿਆ।ਜਿਸ ਵਿੱਚ ਸਾਰੇ ਹੀ ਬੱਚਿਆਂ, ਉਨਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ।ਪ੍ਰਿੰਸੀਪਲ ਗੁਰਜੀਤ ਕੌਰ ਸਿੱਧੂ ਅਤੇ ਅਧਿਆਪਕਾਂ ਨੇ ਬੂਟੇ ਲਗਾ ਕੇ ਵਾਤਾਵਰਨ ਹਰਿਆ ਭਰਿਆ ਬਣਾਉਣ ਦਾ ਪ੍ਰਣ ਕੀਤਾ ਗਿਆ।ਪ੍ਰਿੰਸੀਪਲ ਨੇ ਕਿਹਾ ਕਿ ਗਰਮੀ ਨੂੰ ਕੰਟਰੋਲ ਵਿੱਚ ਕਰਨ ਦਾ ਇੱਕੋ-ਇੱਕ ਕੁਦਰਤੀ ਉਪਾਅ ਇਹ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ।ਈਕੋ ਕਲੱਬ ਦੇ ਮੈਂਬਰ ਪਰਦੀਪ ਕੁਮਾਰ ਦੀ ਅਗਵਾਈ ਹੇਠ ਬੱਚਿਆਂ ਨੇ ਫਲਦਾਰ, ਛਾਂਦਾਰ ਅਤੇ ਸਜਾਵਟੀ ਪੌਦੇ ਲਗਾਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …