ਸੰਗਰੂਰ, 21 ਜੁਲਾਈ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਅਤੇ ਉਹਨਾਂ ਦੀ ਸਮੂਹ ਟੀਮ ਵਲੋਂ ਕਲਗੀਧਰ ਪਬਲਿਕ ਸਕੂਲ ਬਿਗੜਵਾਲ ਰੋਡ ਸੁਨਾਮ, ਮਿਲੇਨੀਅਮ ਪਬਲਿਕ ਸਕੂਲ ਸੁਨਾਮ ਅਤੇ ਐਸ.ਯੂ.ਐਸ ਸਰਕਾਰੀ ਕਾਲਜ ਸੁਨਾਮ ਵਿਖੇ ਪੌਦੇ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਇੱਕ ਦਰਖਤ ਸਾਲ ਵਿੱਚ ਲਗਭਗ 700 ਕਿਲੋ ਆਕਸੀਜਨ ਦਿੰਦਾ ਹੈ ਅਤੇ 20 ਟਨ ਕਾਰਬਨ ਡਾਈਆਕਸਾਈਡ ਸੋਖਦਾ ਹੈ ਅਤੇ ਬਾਰਿਸ਼ ਕਰਵਾਉਣ ਵਿੱਚ ਵੀ ਰੁੱਖਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ।ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵਾਤਾਵਰਨ ਨੂੰ ਸ਼ੁੱਧ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਨਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ।ਇਸ ਸਮੇਂ ਐਸ.ਯੂ.ਐਸ ਕਾਲਜ ਪ੍ਰਿੰਸੀਪਲ ਮੀਨਾਕਸ਼ੀ ਮੜਕਨ ਅਤੇ ਉਹਨਾਂ ਦੇ ਸਾਰੇ ਸਟਾਫ ਮੈਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …