ਅੰਮ੍ਰਿਤਸਰ, 26 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਛੇਵੇਂ ਦਿਨ ਮੁੱਖ ਮਹਿਮਾਨ ਸੁਰਿੰਦਰ ਫ਼ਰਿਸ਼ਤਾ (ਘੁੱਲੇ ਸ਼ਾਹ) ਨੇ ਸ਼ਿਰਕਤ ਕੀਤੀ।ਸੁਰ ਉਤਸਵ ਦੇ ਅੱਜ ਛੇਵੇਂ ਦਿਨ ਪ੍ਰਸਿੱਧ ਸੰਗੀਤਕਾਰ ਸ਼ੰਕਰ ਜੈ ਕਿਸ਼ਨ ਨੂੰ ਸਮਰਪਿਤ ਕੀਤਾ।ਪ੍ਰੋਗਰਾਮ ਦੇ ਸੰਚਾਲਕ ਗਾਇਕ ਹਰਿੰਦਰ ਸੋਹਲ ਨੇ ਸ਼ੰਕਰ ਜੈ ਕਿਸ਼ਨ ਦੀ ਜੋੜੀ ਜੀਵਨੀ ਅਤੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ।ਇਸ ਪ੍ਰਸਿੱਧ ਜੋੜੀ ਨੇ ਬਾਲੀਵੁਡ ਦੇ ਬਹੁਤ ਹੀ ਮਸ਼ਹੂਰ ਸੰਗੀਤਕਾਰ ਸਨ।ਇਹਨਾਂ ਦੁਆਰਾ ਬਣਾਏ ਸੰਗੀਤ ਅੱਜ ਵੀ ਬਹੁਤ ਖੂਬ ਪਸੰਦ ਕੀਤੇ ਜਾਂਦੇ ਹਨ।ਇਸ ਸੰਗੀਤਮਈ ਸ਼ਾਮ ਦੇ ਗਾਇਕ ਮਨੀਸ਼ ਸਹਿਦੇਵ, ਅਮਨਦੀਪ ਸਿੰਘ, ਡਾ. ਗੁਰਪ੍ਰੀਤ ਛਾਬੜਾ, ਡਾ. ਰਵੀ ਸੈਣੀ, ਗੁਰਮੀਤ ਸਿੰਘ, ਡਾ. ਭੁਪਿੰਦਰ ਸਿੰਘ, ਜਸਪਿੰਦਰ ਸਿੰਘ, ਭੁਪਿੰਦਰ ਸਿੰਘ, ਅਨਿਲ ਨਿਸਚਲ, ਸ਼ਮਸ਼ੇਰ ਢਿੱਲੋਂ, ਸੁਸ਼ੀਲ ਟਾਕ ਅਤੇ ਡਾ. ਗੁਰਪ੍ਰੀਤ ਸਿੰਘ ਨੇ ਖੂਬਸੂਰਤ ਗੀਤ ਪੇਸ਼ ਕੀਤੇ।ਸੁਰ ਉਤਸਵ ਦੇ ਮੁੱਖ ਮਹਿਮਾਨ ਸੁਰਿੰਦਰ ਫ਼ਰਿਸ਼ਤਾ (ਘੁੁੱਲੇ ਸ਼ਾਹ) ਨੇ ਯੂ.ਐਨ ਐਂਟਰਟੇਨਮੈਂਟ ਵਲੋਂ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਦਲਜੀਤ ਸਿੰਘ ਅਰੋੜਾ, ਗੁਰਪ੍ਰੀਤ ਸਿੰਘ, ਮੈਡਮ ਰਿਤੂ ਸ਼ਰਮਾ, ਹਰਜੀਤ ਸਿੰਘ, ਜਗਦੀਪ ਹੀਰ, ਵਿਪਨ ਧਵਨ, ਗੋਬਿੰਦ ਕੁਮਾਰ, ਸਾਵਨ ਵੇਰਕਾ, ਮਨਪ੍ਰੀਤ ਸੋਹਲ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …