ਅੰਮ੍ਰਿਤਸਰ, 27 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਸੁਸਾਇਟੀ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਨਾਲ ਅਦਾਕਾਰਾਂ, ਸੰਗੀਤਕਾਰਾਂ ਅਤੇ ਗਾਇਕਾਵਾਂ ਨੂੰ ਸਮਰਪਿਤ 8 ਰੋਜ਼ਾ ਤੀਸਰਾ ‘ਸੁਰ ਉਤਸਵ 2024’ ਦੇ ਸੱਤਵੇਂ ਦਿਨ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਧਾਇਕ ਨੇ ਸ਼ਿਰਕਤ ਕੀਤੀ।ਸੁਰ ਉਤਸਵ ਦੇ ਅੱਜ ਸਤਵੇਂ ਦਿਨ ਭਾਰਤ ਦੀ ਪਹਿਲੀ ਮਹਿਲਾ ਪ੍ਰਸਿੱਧ ਸੰਗੀਤਕਾਰ ਉਸ਼ਾ ਖੰਨਾ ਨੂੰ ਸਮਰਪਿਤ ਕੀਤਾ।ਪ੍ਰੋਗਰਾਮ ਦੇ ਸੰਚਾਲਕ ਗਾਇਕ ਹਰਿੰਦਰ ਸੋਹਲ ਨੇ ਭਾਰਤ ਦੀ ਪਹਿਲੀ ਮਹਿਲਾ ਸੰਗੀਤਕਾਰ ਉਸ਼ਾ ਖੰਨਾ ਦੇ ਸੰਘਰਸ਼ ਭਰੀ ਜ਼ਿੰਦਗੀ ਬਾਰੇ ਦਰਸ਼ਕਾਂ ਨਾਲ ਸਾਂਝ ਪਾਈ।ਉਹ ਬਾਲੀਵੁਡ ਦੀ ਬਹੁਤ ਹੀ ਮਸ਼ਹੂਰ ਸੰਗੀਤਕਾਰ ਸਨ।ਉਹਨਾਂ ਦੁਆਰਾ ਬਣਾਏ ਸੰਗੀਤ ਅੱਜ ਵੀ ਬਹੁਤ ਖੂਬ ਪਸੰਦ ਕੀਤੇ ਜਾਂਦੇ ਹਨ।ਇਸ ਸੰਗੀਤਮਈ ਸ਼ਾਮ ਦੇ ਗਾਇਕ ਸਿਧਾਰਥ ਜੋਗੀ, ਅਰਪਿਤ, ਸੁਖਮਨਪ੍ਰੀਤ ਕੌਰ, ਸਹਾਨਾ, ਗੋਬਿੰਦ, ਪੂਰਵੀ ਭਾਟੀਆ, ਹਰਸ਼ਿਤਾ, ਗੁਨਵੀਨ, ਬਿਬੇਕਵੀਰ, ਹਰਮਨ, ਮਹਿਤਾਬ, ਰਿਆਨਸ਼ ਅਤੇ ਅਕ੍ਰਿਤੀ ਤੇ ਗੁਰਸਾਗਰ ਨੇ ਖੂਬਸੂਰਤ ਗੀਤ ਪੇਸ਼ ਕੀਤੇ।ਦਰਸ਼ਕਾਂ ਨੇ ਸੁਰ ਉਤਸਵ ਦੇ ਸੱਤਵੇਂ ਦਿਨ ਸਿਧਾਰਥ ਜੋਗੀ ਦਾ ਫਲੂਟ ਸੰਗੀਤ ਦਾ ਆਨੰਦ ਮਾਣਿਆ।ਸੁਰ ਉਤਸਵ ਦੇ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਯੂ.ਐਨ ਐਂਟਰਟੇਨਮੈਂਟ ਵਲੋਂ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ।ਮੰਚ ਸੰਚਾਲਨ ਦੀ ਉਪਾਸਨਾ ਭਾਰਦਵਾਜ ਨੇ ਕੀਤਾ।
ਇਸ ਮੌਕੇ ਦਲਜੀਤ ਸਿੰਘ ਅਰੋੜਾ, ਗੁਰਪ੍ਰੀਤ ਸਿੰਘ, ਰਾਜਿੰਦਰ, ਹਰਜੀਤ ਸਿੰਘ, ਟੀ.ਐਸ ਰਾਜਾ, ਸੁਮਿਤ ਪੁਰੀ, ਤਰਲੋਚਨ ਸਿੰਘ, ਗੁਰਸੇਵਕ ਸਿੰਘ, ਗੋਬਿੰਦ ਕੁਮਾਰ, ਸਾਹਿਲ ਸ਼ਰਮਾ, ਬਿਕਰਮ ਸਿੰਘ, ਸਾਵਨ ਵੇਰਕਾ, ਮਨਪ੍ਰੀਤ ਸੋਹਲ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗੀਤ ਪ੍ਰੇਮੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …