Wednesday, September 18, 2024

ਦੁਕਾਨਦਾਰਾਂ ਅਤੇ ਪਬਲਿਕ ਸਥਾਨਾਂ ‘ਤੇ ਸਿਗਰਟ ਪੀਣ ਵਾਲੇ ਲੋਕਾਂ ਦੇ ਮੌਕੇ ‘ਤੇ ਕੱਟੇ ਚਲਾਣ – ਸਿਵਲ ਸਰਜਨ

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ) – ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬਧੀ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਸੁਮੀਤ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ਜਿਲਾ੍ਹ ਨੋਡਲ ਅਫਸਰ ਐਨ.ਟੀ.ਸੀ.ਪੀ ਕਮ ਡੀ.ਡੀ.ਐਚ.ਓ. ਡਾ ਜਗਨਜੋਤ ਕੋਰ ਵਲੋਂ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿੱਚ ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ, ਮੈਡੀਕਲ ਅਫਸਰ ਡਾ. ਸ਼ਬਨਮ, ਐਸ.ਆਈ. ਪਰਮਜੀਤ ਸਿੰਘ, ਹਰਜਿੰਦਰ ਪਾਲ ਸਿੰਘ, ਸੁਰਜੀਤ ਸਿੰਘ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ ਤੇ ਸਹਾਇਕ ਸਟਾਫ ਸ਼ਾਮਿਲ ਸਨ।ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਅਤੇ ਮਾਲ ਰੋਡ, ਏਅਰਪੋਰਟ ਰੋਡ, ਅਤੇ ਰਾਜਾਸਾਂਸੀ ਦੇ ਨੇੜਲੇ ਇਲਾਕਿਆਂ ਵਿੱਚ 12 ਦੁਕਾਨਦਾਰਾਂ ਅਤੇ ਪਬਲਿਕ ਸਥਾਨਾਂ ‘ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ‘ਤੇ ਚਲਾਣ ਕੱਟੇ ਗਏ ਅਤੇ ਪੰਜਾਬ ਸਰਕਾਰ ਵਲੋਂ ਐਨ.ਟੀ.ਸੀ.ਪੀ ਐਕਟ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਦਿੰਦਿਆਂ ਮੌਕੇ ‘ਤੇ ਬਿਨਾਂ ਮਾਪ-ਦੰਡ ਵਾਲੇ ਸਿਗਰਟ ਉਤਪਾਦ ਨਸ਼ਟ ਵੀ ਕੀਤੇ ਗਏ।
ਜਿਲਾ੍ਹ ਨੋਡਲ ਅਫਸਰ ਐਨ.ਟੀ.ਸੀ.ਪੀ ਕਮ ਡੀ.ਡੀ.ਐਚ.ਓ ਡਾ. ਜਗਨਜੋਤ ਕੋਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਇਹ ਲਾਜਮੀਂ ਕੀਤਾ ਹੈ ਕਿ ਹਰੇਕ ਤੰਬਾਕੂ ਉਤਪਾਦ ਦੇ ਪੈਕਟ ਦੇ ਦੋਵੇਂ ਪਾਸੇ ਇਕ ਨਿਰਧਾਰਿਤ ਮਾਪਦੰਡ ਅਨੂਸਾਰ ਇੱਕ ਨਿਰਧਾਰਤ ਫੋਟੋ ਅਤੇ ਉਸ ਉਪਰ “ਤੰਬਾਕੂ ਦਰਦਨਾਕ ਮੌਤ ਦਾ ਕਾਰਣ ਬਣਦਾ ਹੈ, ਇਸ ਨੂੰ ਅੱਜ ਹੀ ਬੰਦ ਕਰੋ, ਸੰਪਰਕ ਨੰ: 1800-11-2356” ਲਿਖਿਆ ਜਾਣਾ ਲਾਜ਼ਮੀ ਹੈ।ਇਸਦੇ ਨਾਲ ਹੀ ਫਰੰਟ ‘ਤੇ ਸਫੈਦ ਬੈਕਗ੍ਰਾਉਂਡ ਅਤੇ ਪਿਛਲੇ ਪਾਸੇ ਕਾਲੇ ਰੰਗ ਦੀ ਬੈਕਗ੍ਰਾਊਂਡ ਹੋਣੀ ਜਰੂਰੀ ਹੈ।ਇਹ ਹਦਾਇਤਾਂ 1 ਦਸੰਬਰ 2020 ਤੋਂ ਲਾਗੂ ਹਨ।ਇਸ ਲਈ ਬਿਨਾਂ ਉਪਰੋਕਤ ਮਾਪਦੰਡ ਦੇ ਤੰਬਾਕੂ ਵੇਚਣਾ ਕਾਨੂੰਨਣ ਸਜ਼ਾ ਯੋਗ ਅਪਰਾਧ ਹੈ।ਇਸ ਲਈ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਖੁੱਲੀ ਸਿਗਰਟ ਵੇਚਣਾ ਅਤੇ ਪਬਲਿਕ ਪਲੇਸ ਤੇ ਤੰਬਾਕੂ ਨੋਸ਼ੀ ਕਰਨਾਂ ਵੀ ਸਜ਼ਾ/ਜੁਰਮਾਨੇਯੋਗ ਅਪਰਾਧ ਹੈ।

Check Also

ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ

ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …