ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਿਤ ਪ੍ਰਸਿੱਧ ਗਾਇਕ ਗੁਰਬਖਸ਼ ਸੌਂਕੀ ਆਪਣੀ ਬੁਲੰਦ ਆਵਾਜ਼ ਦੀ ਬਦੌਲਤ ਦੇਸ਼ ਵਿਦੇਸ਼ਾਂ ਵਿੱਚ ਰਹਿੰਦੇ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ।ਸੌਂਕੀ ਦੀ ਆਵਾਜ਼ ਵਿੱਚ ਆ ਰਹੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਵੀਡੀਓ ਡਾਇਰੈਕਟਰ ਗੱਗੀ ਸਿੰਘ ਦੀ ਅਗਵਾਈ ਹੇਠ ਤਿਆਰ ਕੀਤੀ ਗਈ।ਵੀਡੀਓ ਡਾਇਰੈਕਟਰ ਗੱਗੀ ਸਿੰਘ ਨੇ ਪੱਤਰਕਾਰ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਾਇਕ ਗੁਰਬਖਸ਼ ਸੌਂਕੀ ਦੇ ਨਵੇਂ ਸਿੰਗਲ ਟਰੈਕ ਦਾ ਮਿਊਜ਼ਿਕ ਵਿਨੇ ਕਮਲ ਵਲੋਂ ਤਿਆਰ ਕੀਤਾ ਗਿਆ ਹੈ।ਗੀਤਕਾਰ ਹਰਜੀਤ ਸਿੰਘ ਮਾਵੀ ਵਲੋਂ ਗਾਇਕ ਗੁਰਬਖਸ਼ ਸ਼ੋਕੀ ਲਈ ਗੀਤ ਲਿਖਿਆ ਗਿਆ ਹੈ।ਗੱਗੀ ਸਿੰਘ ਨੇ ਇਤਿਹਾਸਕ ਨਗਰਾਂ ਵਿੱਚ ਸ਼ਾਮਲ ਉੱਚਾ ਜਟਾਣਾਂ ਵਿਖੇ ਸੌਂਕੀ ਦੇ ਨਵੇਂ ਸਿੰਗਲ ਟਰੈਕ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ।ਇਸ ਗੀਤ ਨੂੰ ਤਿਆਰ ਕਰਨ ਵਿੱਚ ਜੋਤੀ ਸਹਿਗਲ ਨੇ ਬਹੁਤ ਹੀ ਵਧੀਆ ਕਲਾਕਾਰਾਂ ਨੂੰ ਲੈ ਕੇ ਬਹੁਤ ਹੀ ਵਧੀਆ ਗੀਤ ਤਿਆਰ ਕੀਤਾ ਹੈ।ਗਾਇਕ ਗੁਰਬਖਸ਼ ਸ਼ੋਕੀ ਦੇ ਲਾਡਲੇ ਸਪੁੱਤਰ ਅਕਾਸ਼ਦੀਪ ਸ਼ੋਕੀ ਨੇ ਗੀਤ ਤਿਆਰ ਕਰਨ ਲਈ ਸਹਿਯੋਗ ਦਿੱਤਾ ਹੈ।ਨਵੇਂ ਸਿੰਗਲ ਟਰੈਕ ਵਿੱਚ ਅਦਾਕਾਰ ਰਿਸ਼ੀ ਕੌਸ਼ਲ, ਮਨਜੀਤ ਸ਼ਰਮਾ ਜੇ.ਈ, ਅਸ਼ੋਕ ਮਸਤੀ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਕਲਾਕਾਰਾਂ ਨੇ ਆਪਣੀ ਅਦਾਕਾਰੀ ਕੀਤੀ ਹੈ।ਗਾਇਕ ਗੁਰਬਖਸ਼ ਸ਼ੋਕੀ ਨੇ ਦੱਸਿਆ ਕਿ ਉਨਾਂ ਆਵਾਜ਼ ਵਿੱਚ ਤਿਆਰ ਕੀਤੇ ਗਏ ਨਵੇਂ ਸਿੰਗਲ ਟਰੈਕ ਨੂੰ ਬਹੁਤ ਛੇਤੀ ਵੱਡੇ ਪੱਧਰ ‘ਤੇ ਰਲੀਜ਼ ਕੀਤਾ ਜਾਵੇਗਾ।
Check Also
ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਸੈਂਟਰ ਦੀ ਫਰਾਂਸ ਦੇ ਰਾਜਦੂਤ ਵਲੋਂ ਸ਼ਲਾਘਾ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …