ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੀ ਹਨੂੰਮੰਤ ਧਾਮ ਸੇਵਾ ਸੋਸਾਇਟੀ ਦੇ ਮੈਂਬਰਾਂ ਵਲੋਂ ਹਨੁੰਮੰਤ ਧਾਮ ਵਿਖੇ ਵਣ ਮਹਾਂ ਉਤਸਵ ਮਨਾਇਆ ਗਿਆ।ਇਸ ਦੀ ਸ਼ੁਰੂਆਤ ਨਗਰ ਕੌਂਸਲ ਪ੍ਰਧਾਨ ਮੈਡਮ ਕਾਂਤਾ ਗੋਇਲ ਅਤੇ ਮੈਡਮ ਸੀਮਾ ਗੋਇਲ ਸੁਪਤਨੀ ਵਿਧਾਇਕ ਵਰਿੰਦਰ ਗੋਇਲ ਨੇ ਆਪਣੇ ਹੱਥੀਂ ਪੌਦੇ ਲਗਾ ਕੇ ਕੀਤੀ।ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਵਧਦੀ ਗਲੋਬਲ ਵਰਮਿੰਗ ਨੂੰ ਦੇਖਦੇ ਹੋਏ ਸਾਨੂੰ ਸਭ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।ਇਸ ਮੌਕੇ ਸ਼੍ਰੀ ਹਨੁਮੰਤ ਧਾਮ ਦੇ ਪ੍ਰਧਾਨ ਸ਼੍ਰੀ ਸੰਜੈ ਗਰਗ, ਚੇਅਰਮੈਨ ਸੰਜੈ ਸਿੰਗਲਾ, ਕੈਸ਼ੀਅਰ ਰਾਕੇਸ਼ ਸਿੰਗਲਾ, ਸੀਨੀਅਰ ਮੈਂਬਰ ਅਰੁਣ ਸਿੰਗਲਾ, ਲੋਕੇਸ਼ ਸਿੰਗਲਾ, ਅਮਨ ਬਾਂਸਲ, ਸਤੀਸ਼ ਗੋਇਲ, ਵਿਲੇਸ਼ ਕੁਮਾਰ, ਪਰਵੀਨ ਗਾਗਾ, ਰਾਜੇਸ਼ ਬਾਂਸਲ, ਭੀਮ ਅਰੋੜਾ ਅਤੇ ਮੁੱਖ ਪੁਜਾਰੀ ਸ਼ੁਕਲਾ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …