Thursday, September 19, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਆਵਾਜਾਈ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 7 ਅਗਸਤ (ਜਗਦੀਪ ਸਿੰਘ) – ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੱਜ ਵਿਦਿਆਰਥੀਆਂ ਨੂੰ ਨਵੇਂ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਵਿੱਚ ਇੰਸਪਕਟਰ ਦਲਜੀਤ ਸਿੰਘ ਅਤੇ ਮੁੱਖ ਕਾਂਸਟੇਬਲ ਸਲਵੰਤ ਸਿੰਘ ਸ਼ਾਮਲ ਹੋਏ।
ਇੰਸਪੈਕਟਰ ਦਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਵਲੋਂ ਲਾਗੂ ਕੀਤੇ ਗਏ ਕਨੂੰਨਾਂ ਬਾਰੇ ਕਿਹਾ ਕਿ ਅਗਰ 18 ਸਾਲ ਤੋਂ ਘੱਟ ਉਮਰ ਵਰਗ ਦੇ ਬੱਚੇ ਦੋ ਪਹੀਆ ਜਾਂ ਚਾਰ-ਪਹੀਆ ਵਾਹਨ ਚਲਾਉਂਦੇ ਫੜੇ ਜਾਂਦੇ ਹਨ ਤਾਂ ਉਸ ਵਾਹਨ ਦੇ ਮਾਲਕ ਨੁੰ 25000/- ਜੁਰਮਾਨਾ ਅਤੇ ਤਿੰਨ ਸਾਲ ਦੀ ਜੇਲ ਹੋ ਸਕਦੀ ਹੈ।ਕਾਨੂੰਨ ਦਾ ਉਲੰਘਣ ਕਰਨੇ ਵਾਲੇ ਦਾ 25 ਸਾਲ ਤੱਕ ਲਾਇਸੈਂਸ ਨਹੀਂ ਬਣੇਗਾ, ਵਾਹਨ ਦੀ ਆਰ.ਸੀ ਇੱਕ ਸਾਲ ਤੱਕ ਰੱਦ ਰਹੇਗੀ।16 ਸਾਲ ਦੀ ਉਮਰ ਵਿੱਚ ਬੱਚਿਆਂ ਦਾ ਲਰਨਿੰਗ ਲਾਇਸੈਂਸ ਬਣੇਗਾ, ਪ੍ਰੰਤੂ ਉਹ ਕੇਵਲ 50 ਸੀ.ਸੀ ਦਾ ਘੱਟ ਗਤੀ ਵਾਲਾ ਇਲੈਕਟ੍ਰਿਕ ਵਾਹਨ ਹੀ ਚਲਾ ਸਕਣਗੇ।ਉਨਾਂ ਨੇ ਸਰਕਾਰ ਦੀ ਇੱਕ ਹੋਰ ਨਵੀਂ ਸਕੀਮ ‘ਫਰਿਸ਼ਤੇ’ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਕੋਈ ਕਿਸੇ ਸੜਕ ਹਾਦਸੇ ਵਿੱਚ ਜਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾੳਂਦਾ ਹੈ ਤਾਂ ਉਸ ਨੂੰ 2000/- ਇਨਾਮ ਦਿੱਤਾ ਜਾਵੇਗਾ ਅਤੇ 26 ਜਨਵਰੀ ਜਾਂ 15 ਅਗਸਤ ਨੂੰ ਸਮਾਗਮ ਵਿੱਚ ਸਨਮਾਨਿਆ ਜਾਵੇਗਾ।ਵਿਦਿਆਰਥੀਆਂਂ ਨੇ ਪ੍ਰਣ ਲਿਆ ਕਿ ਉਹ ਹਮੇਸ਼ਾਂ ਆਵਜਾਈ ਨਿਯਮਾਂ ਦਾ ਪਾਲਨ ਕਰਨਗੇ ਅਤੇ ਨਵੇਂ ਕਨੂੰਨਾਂ ਦਾ ਸਨਮਾਨ ਕਰਨਗੇ।
ਸਲਵੰਤ ਸਿੰਘ ਕਾਂਸਟੇਬਲ ਨੇ ਦੱਸਿਆ ਕਿ ਟਰੈਫਿਕ ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਅਸਲ ਵਿੱਚ 85% ਹਾਦਸੇ ਮਨੁੱਖੀ ਗਲਤੀ ਦਾ ਨਤੀਜਾ ਹੁੰਦੇ ਹਨ।ਸਮੇਂ ਤੋਂ ਪਹਿਲਾਂ ਘਰ ਤੋਂ ਨਾ ਚੱਲਣਾ, ਓਵਰ-ਲੋਡਿੰਗ ਕਰਨਾ, ਸ਼ਰਾਬ ਪੀ ਕੇ ਵਾਹਨ ਚਲਾਉਣਾ, ਸੀਟ ਬੈਲਟ ਨਾ ਲਗਾਉਣਾ, ਹੈਲਮੈਟ ਨਾ ਪਾਉਣਾ ਅਤੇ ਧਿਆਨ ਨਾਲ ਵਾਹਨ ਨਾ ਚਲਾਉੁਣਾ ਆਦਿ ਹਾਦਸਿਆਂ ਦਾ ਮੁੱਖ ਕਾਰਣ ਬਣਦੇ ਹਨ।ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦਾ ਪ੍ਰਯੋਗ ਨਾ ਕੀਤਾ ਜਾਵੇ।
ਇਸ ਮੌਕੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ 200 ਤੋਂ ਵੱਧ ਵਿਦਿਆਰਥੀ ਅਤੇ ਸਕੂਲ ਦ ਸਮੂਹ ਸਟਾਫ ਹਾਜ਼ਰ ਸੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …