ਅੰਮ੍ਰਿਤਸਰ, 6 ਅਗਸਤ (ਸੁਖਬੀਰ ਸਿੰਘ) – ਰਾਸ਼ਟਰੀ ਜਲ ਮਿਸ਼ਨ “ਕੈਚ ਦਾ ਰੈਨ” ਜਲ ਸ਼ਕਤੀ ਅਭਿਆਨ ਭਾਰਤ ਸਰਕਾਰ ਦੇ ਮੁੱਖ ਨੋਡਲ ਅਫਸਰ ਭਰਤ ਭੂਸ਼ਨ ਵਰਮਾ ਅਤੇ ਸ਼੍ਰੀਮਤੀ ਰਚਨਾ ਭੱਟੀ ਵਿਗਿਆਨੀ ਕੇਂਦਰ ਗਰਾਊਡ ਜਲ ਬੋਰਡ ਨਵੀ ਦਿੱਲੀ ਵਲੋਂ ਪਿੱਛਲੇ ਦਿਨੀਂ ਬਾਗਬਾਨੀ ਵਿਭਾਗ ਦੇ ਯੂਨਿਟ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਦਾ ਦੌਰਾ ਕੀਤਾ ਗਿਆ।ਉਨਾਂ ਮਨਰੇਗਾ ਅਧੀਨ ਕੰਮ ਕਰਨ ਵਾਲੇ ਮਨਰੇਗਾ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਨਾਰੀ ਸ਼ਕਤੀ ਮਿਸ਼ਨ ਸਬੰਧੀ ਜਾਗਰੂਕ ਕੀਤਾ।
ਡਾ. ਤਜਿੰਦਰ ਸਿੰਘ ਸੰਧੂ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਾਸੋਂ ਨਹਿਰੀ ਵਿਭਾਗ ਦੀ ਜ਼ਮੀਨ, ਜੋ ਬਾਗਬਾਨੀ ਵਿਭਾਗ ਦੀ ਨਰਸਰੀ ਅਤੇ ਬਾਗ ਲਗਾਉਣ ਲਈ ਟਰਾਂਸਫਰ ਹੋਈ ਸੀ, ਇਸ ਜਗ੍ਹਾ ‘ਤੇ ਬਾਗਬਾਨੀ ਵਿਭਾਗ ਵਲੋਂ ਜ਼ਮੀਨ ਲੈਵਲ ਕਰਕੇ ਨਾਸ਼ਪਾਤੀ ਦਾ ਬਾਗ ਲਗਾਇਆ ਗਿਆ ਹੈ ਅਤੇ ਜਿੰਮੀਦਾਰਾਂ ਨੂੰ ਨਾਸ਼ਪਾਤੀ ਦੇ ਬੂਟੇ ਦੇਣ ਲਈ ਨਰਸਰੀ ਵੀ ਪੈਦਾ ਕੀਤੀ ਜਾ ਰਹੀ ਹੈ।ਇਸ ਬਾਗ ਅਤੇ ਨਰਸਰੀ ਨੂੰ ਪਾਣੀ ਵਾਟਰ ਸਟੋਰੈਜ਼ ਟੈਂਕ ਵਿੱਚ ਇਕੱਠਾ ਕਰਕੇ ਸੂਰਜੀ ਉਰਜਾ (ਸੋਲਰ ਸਿਸਟਮ) ਨਾਲ ਡਰਿੱਪ ਸਿਸਟਮ ਰਾਹੀਂ ਹਰ ਇੱਕ ਬੂਟੇ ਤੱਕ ਪਹੁੰਚਾਇਆ ਜਾਣਾ ਹੈ।ਇਹ ਸਾਰਾ ਪ੍ਰੋਜੈਕਟ ਭੂਮੀ ਰੱਖਿਆ ਵਿਭਾਗ ਦੀ ਤਕਨੀਕੀ ਮਾਰਗਦਰਸ਼ਨ ਹੇਠ ਕੀਤਾ ਜਾ ਰਿਹਾ ਹੈ।ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੰਡਲ ਭੂਮੀ ਰੱਖਿਆ ਅਫਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਜੈਕਟ ਪਾਣੀ ਬਚਾਉਣ ਅਤੇ ਪਾਣੀ ਦੀ ਵਰਤੋਂ ਕਰਨ ਲਈ ਜਿੰਮੀਦਾਰਾਂ ਲਈ ਡੈਮ ਪ੍ਰੋਜੈਕਟ ਦੇ ਤੌਰ ‘ਤੇ ਕੰਮ ਕਰੇਗਾ।ਇਸ ਮੌਕੇ ਮਲਕੀਤ ਸਿੰਘ ਭੱਟੀ ਬੀ.ਡੀ.ਓ ਜੰਡਿਆਲਾ ਗੁਰੂ, ਰਾਹੁਲਦੀਪ ਸਿੰਘ ਐਸ.ਸੀ.ਓ ਅੰਮ੍ਰਿਤਸਰ, ਸੁਖਪਾਲ ਸਿੰਘ ਸੰਧੂ ਬਾਗਬਾਨੀ ਵਿਕਾਸ ਅਫਸਰ ਅਟਾਰੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਟੀਮ ਵਲੋਂ ਸਰਕਾਰੀ ਬਾਗ ਅਤੇ ਨਰਸਰੀ ਅਟਾਰੀ ਵਿਖੇ “ਇੱਕ ਪੌਦਾ ਮਾਂ ਦੇ ਨਾਮ” ਅਧੀਨ ਬੂਟਾ ਲਗਾਇਆ ਗਿਆ ਅਤੇ ਹਰ ਜਿੰਮੀਦਾਰ ਨੂੰ ਆਪਣੇ ਖੇਤ, ਮੋਟਰ ਅਤੇ ਘਰੇਲੂ ਬਗੀਚੀ ਵਿੱਚ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …