Thursday, November 21, 2024

ਖਾਲਸਾ ਕਾਲਜ ਵਿਖੇ ‘ਮਿਥਿਕਲ ਇਨਸਾਈਟਸ’ ਪੁਸਤਕ ਲੋਕ ਅਰਪਿਤ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵੱਲੋਂ ਅੱਜ ਆਪਣੇ ਦਫ਼ਤਰ ਵਿਖੇ ਡਾ. ਜਸਵਿੰਦਰ ਕੌਰ ਦੇ ਸੰਪਾਦਨ ਹੇਠ ਆਈ ਨਵੀਂ ਪ੍ਰਕਾਸ਼ਿਤ ਕਿਤਾਬ ‘ਮਿਥਿਕਲ ਇਨਸਾਈਟਸ’ ਲੋਕ ਅਰਪਿਤ ਕੀਤੀ ਗਈਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਕਿਤਾਬ ’ਚ ਪ੍ਰਸਿੱਧ ਵਿਦਵਾਨਾਂ ਅਤੇ ਖੋਜਕਰਤਾਵਾਂ ਦੀਆਂ ਅਨੇਕ ਚਰਚਾਵਾਂ ਸ਼ਾਮਲ ਹਨ, ਜਿਸ ਦਾ ਮੁੱਖਬੰਦ ਵੀ ਲਿਖਿਆ ਹੈ।ਇਹ ਕਿਤਾਬ ਵੱਖ-ਵੱਖ ਸੰਸਕ੍ਰਿਤੀਆਂ ਦੀਆਂ ਮਿੱਥਾਂ ਅਤੇ ਕਹਾਣੀਆਂ ਦੇ ਸਬੰਧ ’ਚ ਗਹਿਰਾਈ ਨਾਲ ਚਰਚਾ ਕਰਦੀ ਹੈ ਤੇ ਪਾਠਕਾਂ ਨੂੰ ਡੂੰਘੀਆਂ ਸੂਝਾਂ ਅਤੇ ਨਵੀਆਂ ਦਿਸ਼ਾਵਾਂ ਪ੍ਰਦਾਨ ਕਰਦੀ ਹੈ।
ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਸੰਸਕ੍ਰਿਤਕ ਵਿਰਾਸਤ ਦੀ ਗਹਿਰਾਈ ਨੂੰ ਸਮਝਣ ਅਤੇ ਆਧੁਨਿਕ ਸਮਿਆਂ ’ਚ ਇਸ ਦੀ ਪ੍ਰਸੰਗਿਕਤਾ ਨੂੰ ਪ੍ਰਗਟ ਕਰਨ ’ਚ ਬਹੁਤ ਮਹੱਤਵਪੂਰਨ ਹੈ।‘ਮਿਥਿਕਲ ਇਨਸਾਈਟਸ’ ਵਿਦਿਆਰਥੀਆਂ, ਅਧਿਆਪਕਾਂ ਅਤੇ ਮਿਥਿਹਾਸ ਅਤੇ ਸੰਸਕਿ੍ਰਤਕ ਅਧਿਐਨ ’ਚ ਰੁਚੀ ਰੱਖਣ ਵਾਲਿਆਂ ਲਈ ਇਕ ਅਹਿਮ ਸਰੋਤ ਬਣੇਗੀ।ਉਨ੍ਹਾਂ ਕਿਹਾ ਕਿ ਇਸ ਪੁਤਸਕ ਦੀਆਂ ਕਾਪੀਆਂ ਪਮੁੱਖ ਬੁੱਕ ਸਟੋਰਾਂ ਅਤੇ ਆਨਲਾਈਨ ਪਲੇਟਫਾਰਮਾਂ ’ਤੇ ਵੀ ਮਿਲਣਗੀਆਂ।
ਇਸ ਮੌਕੇ ਅੰਗਰਜ਼ੀ ਵਿਭਾਗ ਮੁਖੀ ਪ੍ਰੋ. ਸੁਪਨਿੰਦਰਜੀਤ ਕੌਰ, ਡਾ. ਸਾਵੰਤ ਸਿੰਘ ਮੰਟੋ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਡਾ. ਜਸਵਿੰਦਰ ਕੌਰ ਹਾਜ਼ਰ ਸਨ।

Check Also

ਚਾਈਨਾ ਡੋਰ ਦੀ ਵਿਕਰੀ ਰੋਕਣ ਲਈ ਪੁਲਿਸ ਨਾਲ ਮਿਲ ਕੇ ਕੰਮ ਕਰਨਗੇ ਤਹਿਸੀਲਦਾਰ- ਡੀ.ਸੀ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚੋਂ ਚਾਈਨਾ …