ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪੈਨੇਸੀਆ ਬਾਇਓਟੈਕ ਕੰਪਨੀ ਵੱਲੋਂ ਐਮ.ਐਸ.ਸੀ ਕੈਮਿਸਟਰੀ, ਐਮ.ਐਸ.ਸੀ ਬਾਇਓਟੈਕਨਾਲੋਜੀ, ਐਮ.ਐਸ.ਸੀ ਮਾਈਕਰੋਬਾਇਓਲੋਜੀ, ਐਮ.ਫਾਰਮਾ. ਅਤੇ ਬੀ.ਫਾਰਮਾ. ਦੇ ਬੈਚ 2024 ਦੇ ਵਿਦਿਆਰਥੀਆਂ ਲਈ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਕੰਪਨੀ ਵੱਲੋਂ ਇਹਨਾਂ ਕੋਰਸਾਂ ਵਿੱਚੋਂ 10 ਵਿਦਿਆਰਥੀਆਂ ਦੀ ਚੋਣ ਕੀਤੀ ਜਿਨ੍ਹਾਂ ਵਿਚ 3 ਐਮ.ਐਸ.ਸੀ ਾਈਕਰੋਬਾਇਓਲੋਜੀ ਦੇ, 2-2 ਐਮ.ਐਸ.ਸੀ ਕੈਮਿਸਟਰੀ, ਐਮ.ਐਸ.ਸੀ ਬਾਇਓਟੈਕਨਾਲੋਜੀ ਅਤੇ ਐਮ.ਫਾਰਮਾ. ਅਤੇ 1 ਵਿਦਿਆਰਥੀ ਬੀ.ਫਾਰਮਾ ਦੇ ਹਨ।
ਵਿਭਾਗ ਦੇ ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਦੱਸਿਆ ਕਿ ਇਹ ਵਿਦਿਆਰਥੀ ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਆਪਣੀ ਨੌਕਰੀ ਜੁਆਇਨ ਕਰਨਗੇ।ਇਹ ਇਕ ਗਲੋਬਲ ਜੈਨਰਿਕ ਅਤੇ ਸਪੈਸ਼ਲਿਟੀ ਫਾਰਮਾਸਿਊਟੀਕਲ ਅਤੇ ਵੈਕਸੀਨ ਨਿਰਮਾਤਾ ਹੈ। ਇਸ ਕੋਲ ਬੱਦੀ ਵਿਖੇ ਯੂ.ਐਸ.ਐਫ.ਡੀ.ਏ ਦੁਆਰਾ ਪ੍ਰਵਾਨਿਤ ਫਾਰਮਾਸਿਊਟੀਕਲ ਨਿਰਮਾਣ ਸਹੂਲਤ ਅਤੇ ਲਾਲੜੂ (ਪੰਜਾਬ) ਅਤੇ ਬੱਦੀ ਵਿਖੇ ਵੈਕਸੀਨ ਉਤਪਾਦਨ ਲਈ ਡਬਲਯੂ.ਐਚ.ਓ ਦੀ ਪ੍ਰੀ-ਕੁਆਲੀਫਾਈਡ ਸੁਵਿਧਾਵਾਂ ਹਨ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਪੈਨੇਸੀਆ ਬਾਇਓਟੈਕ ਵਿੱਚ ਵਿਦਿਆਰਥੀਆਂ ਦੀ ਚੋਣ ਲਈ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ ਹੈ।ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ ਕਾਹਲੋਂ ਨੇ ਵੀ ਵਿਦਿਆਰਥੀਆਂ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ। ਡਾ. ਅਮਿਤ ਚੋਪੜਾ ਨੇ ਕਿਹਾ ਕਿ ਇੰਜਨੀਅਰਿੰਗ, ਇਕਨਾਮਿਕਸ ਤੇ ਬਿਜ਼ਨਸ, ਫਿਜ਼ੀਕਲ ਪਲੈਨਿੰਗ ਤੇ ਆਰਕੀਟੈਕਚਰ, ਸਪੋਰਟਸ ਮੈਡੀਸਨ ਤੇ ਫਿਜ਼ੀਓਥੈਰੇਪੀ, ਸਾਇੰਸਜ਼, ਲਾਈਫ ਸਾਇੰਸਜ਼ ਅਤੇ ਸਰੀਰਕ ਸਿੱਖਿਆ ਵਰਗੀਆਂ ਸਾਰੀਆਂ ਫੈਕਲਟੀਜ਼ ਦੇ ਵਿਦਿਆਰਥੀ ਇਨ੍ਹਾਂ ਪਲੇਸਮੈਂਟ ਡਰਾਈਵਾਂ ਵਿੱਚ ਸ਼ਾਮਲ ਹੋ ਰਹੇ ਹਨ।
Check Also
ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵਲੋਂ ਨਵ-ਨਿਯੁੱਕਤ ਡੀ.ਸੀ ਸੰਦੀਪ ਰਿਸ਼ੀ ਦਾ ਸਵਾਗਤ
ਸੰਗਰੂਰ, 17 ਸਤੰਬਰ (ਜਗਸੀਰ ਲੌਂਗੋਵਾਲ) – ਸਥਾਨਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ …