ਹੋਇਆ ਦੇਸ਼ ਅਜ਼ਾਦ,
ਖੁਸ਼ੀ ਘਰ-ਘਰ ਹੋਈ।
ਪਿਆ ਵੰਡ ਦਾ ਦੁਖਾਂਤ,
ਧਰਤੀ ਬੜਾ ਫਿਰ ਰੋਈ।
ਜੀਓ ਅਤੇ ਜੀਣ ਦਿਓ,
ਸਾਨੂੰ ਸਬਕ ਇਹ ਆਵੇ।
ਲੋਕ ਸੇਵਾ ਸਾਡਾ ਧਰਮ,
ਹਰ ਕੋਈ ਅਮਨ ਚਾਹਵੇ।
ਦੇਸ਼ ਭਗਤਾਂ ਦਾ ਸਾਗਰ,
ਇਹ ਜਾਣੇ ਹਰ ਕੋਈ।
ਹੋਇਆ ਦੇਸ਼ ਅਜ਼ਾਦ,
ਖੁਸ਼ੀ ਘਰ ਘਰ ਹੋਈ।
ਸਾਡਾ ਤਿੰਨ ਰੰਗਾ ਝੰਡਾ,
ਸਾਰੀ ਦੁਨੀਆਂ ਤੋਂ ਉੱਚਾ।
ਕੁਰਬਾਨੀ ਸ਼ਾਂਤੀ ਖੁਸ਼ਹਾਲੀ,
ਅਸ਼ੋਕ ਚੱਕਰ ਵਿੱਚ ਸੁੱਚਾ।
ਲੋਕ ਪਿਆਰ ਦੇ ਪੁਜਾਰੀ,
ਭਗਤੀ ਮਨਾਂ ‘ਚ ਸਮੋਈ।
ਹੋਇਆ ਦੇਸ਼ ਅਜ਼ਾਦ,
ਖੁਸ਼ੀ ਘਰ ਘਰ ਹੋਈ।
ਚੁੰਮ ਰੱਸੇ ਪਾਏ ਗਲ,
ਦੀਵੇ ਅਜ਼ਾਦੀ ਦੇ ਬਾਲੇ।
ਹੱਥਕੜੀਆਂ ਲਵਾ,
ਕਈ ਗਏ ਪਾਣੀ ਕਾਲੇ।
`ਸੁਖਬੀਰ` ਪ੍ਰਣਾਮ ਸਾਡਾ ਤੁਹਾਨੂੰ,
ਜ਼ਿੰਦ ਦੇਸ਼ ਲੇਖੇ ਖੋਈ।
ਹੋਇਆ ਦੇਸ਼ ਅਜ਼ਾਦ,
ਖੁਸ਼ੀ ਘਰ-ਘਰ ਹੋਈ।
ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ,
ਪੈਰਾ ਡਾਈਜ-2 ਛੇਹਰਟਾ,
ਅੰਮ੍ਰਿਤਸਰ। ਮੋ- 9855512677