ਸੰਗਰੂਰ, 22 ਅਗਸਤ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਪਰਿਵਾਰਕ ਮੈਂਬਰਾਂ ‘ਚ ਸ਼ਾਮਲ ਆਪ ਦੇ ਯੂਥ ਆਗੂ ਅਸ਼ਵਨੀ ਅਗਰਵਾਲ ਆਸ਼ੂ ਭੱਠੇ ਵਾਲੇ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੇ ਚਾਚਾ ਬਰਿੰਦਰ ਕੁਮਾਰ ਬਿੱਟੂ ਭੱਠੇ ਵਾਲੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਇਸ ਦੁੱਖ ਦੀ ਘੜੀ ਵਿੱਚ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ, ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਪੰਜਾਬ, ਐਡਵੋਕੇਟ ਗੋਰਵ ਗੋਇਲ ਸਪੁੱਤਰ ਵਿਧਾਇਕ ਗੋਇਲ, ਕਾਂਤਾ ਗੋਇਲ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਸੀਮਾ ਗੋਇਲ ਪਤਨੀ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ, ਨਰਿੰਦਰ ਗੋਇਲ, ਪ੍ਰਧਾਨ ਜੀਵਨ ਕੁਮਾਰ ਰੱਬੜ, ਸਮਾਜ ਸੇਵੀ ਪ੍ਰਿੰਸ ਗਰਗ, ਚੇਅਰਮੈਨ ਗੁਰਸੰਤ ਸਿੰਘ ਭੁਟਾਲ, ਗੁਰਲਾਲ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ, ਗੁਰਪਿਆਰ ਕਾਲਬੰਜਾਰਾ, ਸੁਖਵਿੰਦਰ ਸਿੰਘ ਸੁੱਖਾ, ਮਨਜੀਤ ਸ਼ਰਮਾ ਜੇ.ਈ ਸਾਹਿਬ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਪ੍ਰਧਾਨ ਕਪਲਾਸ ਤਾਇਲ, ਆਸ਼ੂ ਜ਼ਿੰਦਲ ਸੀਨੀਅਰ ਅਕਾਲੀ ਆਗੂ, ਜੱਸ ਪੇਂਟਰ ਸੰਸਥਾਪਕ ਗਰੀਬ ਪਰਿਵਾਰ ਫੰਡ, ਪ੍ਰਧਾਨ ਸੰਜੀਵ ਕੁਮਾਰ ਰੋਡਾ, ਰਾਜ ਕੁਮਾਰ ਸ਼ਰਮਾ ਪ੍ਰਧਾਨ ਜੈ ਸ੍ਰੀ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਪ੍ਰੈਸ ਕਲੱਬ ਲੌਂਗੋਵਾਲ ਦੇ ਪ੍ਰਧਾਨ ਜਗਸੀਰ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੰਮਾ ਸਿੰਘ ਲੌਂਗੋਵਾਲ, ਗੁਰਮੀਤ ਖਾਈ ਸੀਨੀਅਰ ਅਕਾਲੀ ਆਗੂ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ ਅਤੇ ਪ੍ਰਧਾਨ ਅਸ਼ੋਕ ਮਸਤੀ ਆਦਿ ਨੇ ਅਸ਼ਵਨੀ ਅਗਰਵਾਲ ਆਸ਼ੂ ਦੇ ਚਾਚਾ ਬਿੱਟੂ ਭੱਠੇ ਵਾਲੇ ਦੇ ਦੇਹਾਂਤ ‘ਤੇ ਗਰਗ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …